ਅਹਿਮਦਾਬਾਦ– ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੇ ਦੇਸ਼ ਵਿਚ ਸਪਿਨਰਾਂ ਦੀ ਮਦਦਗਾਰ ਪਿੱਚ ਦੀ ਆਲੋਚਨਾ ਨੂੰ ‘ਗੰਭੀਰਤਾ’ ਨਾਲ ਨਾ ਲੈਣ ਦੀ ਸਲਾਹ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਅਸੀਂ ਵਿਦੇਸ਼ਾਂ ਵਿਚ ਨਮੀ ਵਾਲੀਆਂ ਪਿੱਚਾਂ (ਤੇਜ਼ ਗੇਂਦਬਾਜ਼ਾਂ ਦੀਆਂ ਮਦਦਗਾਰ) ਵਿਰੁੱਧ ਕਦੇ ਕੁਝ ਨਹੀਂ ਕਿਹਾ ਤੇ ਇੰਗਲੈਂਡ ਦੀ ਟੀਮ ਨੂੰ ਇੱਥੇ ਚੌਥੇ ਟੈਸਟ ਵਿਚ ਵੀ ਹੌਲੀ ਗੇਂਦਬਾਜ਼ੀ ਦੀ ਮਦਦਗਾਰ ਵਿਕਟ ਦੀ ਉਮੀਦ ਕਰਨੀ ਚਾਹੀਦੀ ਹੈ। ਚੇਪਕ (ਚੇਨਈ) ਵਿਚ ਖੇਡੇ ਗਏ ਦੂਜੇ ਟੈਸਟ ਤੇ ਮੋਟੇਰਾ (ਅਹਿਮਦਾਬਾਦ) ਵਿਚ ਗੁਲਾਬੀ ਗੇਂਦ ਨਾਲ ਖੇਡੇ ਗਏ ਤੀਜੇ ਟੈਸਟ ਵਿਚ ਸਪਿਨਰਾਂ ਦੀ ਮਦਦਗਾਰ ਪਿੱਚ ਦੀ ਕਾਫੀ ਚਰਚਾ ਹੋਈ। ਡੇ-ਨਾਈਟ ਟੈਸਟ ਮੈਚ ਸਿਰਫ ਦੋ ਦਿਨਾਂ ਵਿਚ ਹੀ ਖਤਮ ਹੋ ਗਿਆ। ਲੜੀ ਦਾ ਚੌਥਾ ਤੇ ਆਖਰੀ ਟੈਸਟ 4 ਮਾਰਚ ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- ਜਸਪ੍ਰੀਤ ਬੁਮਰਾਹ ਕਰਨ ਵਾਲੇ ਹਨ ਵਿਆਹ, ਇਸ ਲਈ ਕ੍ਰਿਕਟ ਤੋਂ ਲਿਆ ਬ੍ਰੇਕ
ਰਹਾਨੇ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਵਿਕਟ (ਪਿੱਚ) ਚੇਨਈ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਰਗੀ ਹੀ ਹੋਵੇਗੀ, ਜਿਸ ’ਤੇ ਸਪਿਨਰਾਂ ਨੂੰ ਮਦਦ ਮਿਲੇਗੀ। ਹਾਂ, ਗੁਲਾਬੀ ਗੇਂਦ ਨਾਲ ਥੋੜ੍ਹਾ ਫਰਕ ਪਿਆ ਤੇ ਜਿਹੜੀ ਲਾਲ ਗੇਂਦ ਦੀ ਤੁਲਨਾ ਵਿਚ ਪਿੱਚ ’ਤੇ ਟੱਪਾ ਖਾਣ ਤੋਂ ਬਾਅਦ ਤੇਜ਼ੀ ਨਾਲ ਆ ਰਹੀ ਸੀ। ਸਾਨੂੰ ਇਸ ਨਾਲ ਤਾਲਮੇਲ ਬਿਠਾਉਣਾ ਪਿਆ।’’ ਉਸ ਨੇ ਕਿਹਾ,‘ਇਹ ਪਿੱਚ ਵੀ ਪਿਛਲੇ ਦੋ ਮੈਚਾਂ ਦੀ ਤਰ੍ਹਾਂ ਹੀ ਹੋਵੇਗੀ।’’
ਇਹ ਖ਼ਬਰ ਪੜ੍ਹੋ- ਤੁਰਕੀ ਬਣਾ ਰਿਹਾ ਭਾਰਤ ਤੇ ਨੇਪਾਲ ਵਿਰੁੱਧ ਖਤਰਨਾਕ ਪਲਾਨ
ਰਹਾਨੇ ਪਿਛਲੇ ਕਈ ਸਾਲਾਂ ਵਿਚ ਪਹਿਲੀ ਵਾਰ ਉਸ ਸਮੇਂ ਨਾਰਾਜ਼ ਦਿਸਿਆ ਜਦੋਂ ਉਸ ਤੋਂ ਪਿੱਚ ’ਤੇ ਟਿੱਪਣੀ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਖਿਡਾਰੀਆਂ ਦੇ ਬਿਆਨਾਂ ’ਤੇ ਪ੍ਰਤੀਕਿਰਿਆਵਾਂ ਦੇਣ ਲਈ ਪੁੱਛਿਆ ਗਿਆ। ਕੁਝ ਸਾਬਕਾ ਖਿਡਾਰੀਆਂ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੋਂ ਸਪਿਨਰਾਂ ਦੀ ਮਦਦਗਾਰ ਪਿੱਚ ਬਣਾਉਣ ’ਤੇ ਭਾਰਤ ਵਿਰੁੱਧ ਕਾਰਵਾਈ ਕਾਰਨ ਦੀ ਵੀ ਮੰਗ ਕੀਤੀ ਸੀ। ਰਹਾਨੇ ਨੇ ਥੋੜ੍ਹਾ ਗੁੱਸੇ ਭਰੇ ਲਹਿਜੇ ਵਿਚ ਕਿਹਾ, ‘‘ਲੋਕ ਜੋ ਕਹਿ ਰਹੇ ਹਨ, ਉਨ੍ਹਾਂ ਨੂੰ ਕਹਿਣ ਦਿਓ। ਜਦੋਂ ਅਸੀਂ ਵਿਦੇਸ਼ ਦੌਰੇ ’ਤੇ ਜਾਂਦੇ ਹਾਂ ਤਾਂ ਤੇਜ਼ ਗੇਂਦਬਾਜ਼ਾਂ ਦੀ ਮਦਦ ਪਿੱਚ ਨੂੰ ਲੈ ਕੇ ਕੋਈ ਕੁਝ ਨਹੀਂ ਕਹਿੰਦਾ ਹੈ। ਉਹ ਤਦ ਭਾਰਤੀ ਬੱਲੇਬਾਜ਼ਾਂ ਦੀ ਤਕਨੀਕ ਦੀ ਗੱਲ ਕਰਦੇ ਹਨ, ਮੈਨੂੰ ਨਹੀਂ ਲੱਗਦਾ ਹੈ ਕਿ ਇਸ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਲੋੜ ਹੈ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੋਕੀਓ ਓਲੰਪਿਕ ਕਾਰਜਕਾਰੀ ਬੋਰਡ ’ਚ 12 ਹੋਰ ਮਹਿਲਾਵਾਂ ਨੂੰ ਮਿਲੀ ਜਗ੍ਹਾ
NEXT STORY