ਮਾਊਂਟ ਮਾਂਗਾਨੁਈ (ਨਿਊਜ਼ੀਲੈਂਡ) : ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਸਿਰਫ 11 ਓਵਰ ਹੀ ਸੁੱਟੇ ਜਾ ਸਕੇ, ਇਸ ਤੋਂ ਪਹਿਲਾਂ ਮੀਂਹ ਕਾਰਨ ਇਸ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਟੀਮ ਨੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਮੈਚ ਸਮੇਂ 'ਤੇ ਸ਼ੁਰੂ ਹੋਇਆ ਅਤੇ 11 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਦੋ ਵਿਕਟਾਂ 'ਤੇ 72 ਦੌੜਾਂ ਸੀ, ਜਿਸ ਤੋਂ ਬਾਅਦ ਭਾਰੀ ਮੀਂਹ ਪਿਆ ਜੋ ਪੂਰੇ ਮੈਚ ਦੌਰਾਨ ਜਾਰੀ ਰਿਹਾ ਅਤੇ ਮੈਚ ਨੂੰ ਰੱਦ ਕਰ ਦਿੱਤਾ ਗਿਆ। ਸੀਰੀਜ਼ ਦਾ ਤੀਜਾ ਮੈਚ ਐਤਵਾਰ ਨੂੰ ਇਸੇ ਸਟੇਡੀਅਮ 'ਚ ਖੇਡਿਆ ਜਾਵੇਗਾ।
ਸੀਰੀਜ਼ ਦਾ ਪਹਿਲਾ ਟੀ-20 ਮੈਚ ਪੰਜ ਵਿਕਟਾਂ ਨਾਲ ਜਿੱਤਣ ਵਾਲੇ ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਫਿਨ ਐਲਨ ਦੂਜੇ ਓਵਰ 'ਚ ਆਊਟ ਹੋ ਗਏ ਪਰ ਟਿਮ ਸੇਫਰਟ ਨੇ 23 ਗੇਂਦਾਂ 'ਚ ਛੇ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਪੰਜ ਓਵਰਾਂ ਦੇ ਸ਼ੂਟਆਊਟ ਦੀ ਕੋਈ ਸੰਭਾਵਨਾ ਨਾ ਹੋਣ 'ਤੇ ਅੰਪਾਇਰਾਂ ਨੇ ਮੈਚ ਰੱਦ ਕਰ ਦਿੱਤਾ।
SA v IND : ਰਵਿੰਦਰ ਜਡੇਜਾ ਖੇਡ ਸਕਦਾ ਹੈ ਦੂਜਾ ਟੈਸਟ, ਸ਼ੁਰੂ ਕੀਤਾ ਅਭਿਆਸ
NEXT STORY