ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਭਾਰਤ ਹੀ ਨਹੀਂ ਦੁਨੀਆ ਵਿਚ ਸਭ ਤੋਂ ਫਿੱਟ ਕ੍ਰਿਕਟਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਜ਼ਬਰਦਸਤ ਸਕਸੈਸ ਦਾ ਰਾਜ਼ ਵੀ ਉਨ੍ਹਾਂ ਦੀ ਫਿੱਟਨੈਸ ਹੀ ਹੈ। ਯੋ-ਯੋ ਟੈਸਟ ਵਿਚ ਉਨ੍ਹਾਂ ਦਾ ਸਕੋਰ (21) ਭਾਰਤੀ ਟੀਮ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ, ਹਾਲਾਂਕਿ ਉਹ ਖੁਦ ਆਪਣੀ ਫਿੱਟਨੈਸ ਦਾ ਕਰੈਡਿਟ ਭਾਰਤੀ ਟੀਮ ਦੇ ਫਿੱਟਨੈਸ ਕੋਚ ਸ਼ੰਕਰ ਬਾਸੂ ਨੂੰ ਦਿੰਦੇ ਹਨ, ਜਿਨ੍ਹਾਂ ਦੀ ਨਿਗਰਾਨੀ ਵਿਚ ਉਹ ਪ੍ਰੈਕਟਿਸ ਤੋਂ ਲੈ ਕੇ ਐਕਸਰਸਾਇਜ਼ ਕਰਦੇ ਹਨ।
ਕੌਣ ਹੈ ਸ਼ੰਕਰ ਬਾਸੂ
ਸ਼ੰਕਰ ਬਾਸੂ ਭਾਰਤੀ ਟੀਮ ਦੇ ਫਿੱਟਨੈਸ ਟਰੇਨਰ ਹਨ। ਭਾਰਤੀ ਕ੍ਰਿਕਟਰਾਂ ਦੀ ਫਿੱਟਨੈਸ ਪਿੱਛੇ ਉਹ ਹੀ ਸਭ ਤੋਂ ਵੱਡੇ ਕਿਰਦਾਰ ਹਨ। ਹਾਲ ਹੀ ਵਿਚ ਜਿਸ ਯੋ-ਯੋ ਟੈਸਟ ਵਿਚ ਫੇਲ ਹੋਣ ਦੀ ਵਜ੍ਹਾ ਨਾਲ ਯੁਵੀ ਅਤੇ ਰੈਨਾ ਦਾ ਸਲੈਕਸ਼ਨ ਭਾਰਤੀ ਟੀਮ ਵਿਚ ਨਹੀਂ ਹੋ ਸਕਿਆ, ਉਸ ਟੈਸਟ ਨੂੰ ਵੀ ਸ਼ੰਕਰ ਹੀ ਲੈ ਕੇ ਆਏ ਹਨ। ਸ਼ੰਕਰ ਭਾਰਤੀ ਟੀਮ ਦੇ ਇਲਾਵਾ ਆਈ.ਪੀ.ਐਲ. ਟੀਮ ਰਾਇਲ ਚੈਲੇਂਜ਼ਰਸ ਬੰਗਲੌਰ ਦੇ ਸਟਰੈਂਥ ਅਤੇ ਕੰਡੀਸ਼ਨਿੰਗ ਕੋਚ ਵੀ ਹਨ। ਜਿਸਦੇ ਕਪਤਾਨ ਵਿਰਾਟ ਕੋਹਲੀ ਹਨ।
ਐਥਲੀਟ ਰਹੇ ਹਨ ਬਾਸੂ
ਸ਼ੰਕਰ ਬਾਸੂ ਸ਼ੁਰੂਆਤੀ ਦੌਰ ਵਿਚ ਐਥਲੀਟ ਰਹੇ ਹਨ, ਜਿਨ੍ਹਾਂ ਨੇ 1987 ਵਿਚ ਜਾਪਾਨ ਵਿਚ ਹੋਈ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਹਿੱਸਾ ਲਿਆ ਸੀ। ਕਈ ਸਾਲਾਂ ਤੱਕ ਉਹ ਕੌਮੀ ਕ੍ਰਿਕਟ ਅਕੈਡਮੀ ਵਿਚ ਟਰੇਨਰ ਵੀ ਰਹੇ। ਇਸਦੇ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ਦੇ ਫਿੱਟਨੈਸ ਟਰੇਨਰ ਦੀ ਜ਼ਿੰਮੇਦਾਰੀ ਮਿਲ ਗਈ। ਬਾਸੂ ਚੇਨਈ ਵਿਚ ਫਿੱਟਨੈਸ ਸੈਂਟਰ ਚੈਨ ਵੀ ਚਲਾਉਂਦੇ ਹਨ, ਜੋ ਕਿ ਪ੍ਰਾਈਮਲ ਪੈਟਰੰਸ ਹੋਲਿਸਟਿਕ ਫਿੱਟਨੈਸ ਦੇ ਨਾਮ ਨਾਲ ਹੈ। ਉਹ ਹੀ ਇਸ ਦੇ ਡਾਇਰੈਕਟਰ ਵੀ ਹਨ।
ਵਿਰਾਟ ਦੇ ਮੁਰੀਦ ਹੋਏ ਰੈਨਾ ਨੇ ਕਿਹਾ ਧੋਨੀ ਦੀ ਤਰ੍ਹਾਂ ਹੀ ਸਫਲ ਹੋਣਗੇ ਕੋਹਲੀ
NEXT STORY