ਸਪੋਰਟਸ ਡੈਸਕ- ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ 'ਚ ਆਉਣ ਦੇ ਬਾਅਦ ਦੂਜਾ ਟੈਸਟ ਮੈਚ ਨਹੀਂ ਖੇਡ ਰਹੇ ਹਨ। ਮੈਲਬੋਰਨ 'ਚ ਖੇਡੇ ਜਾਣ ਵਾਲੇ ਬਾਕਸਿੰਗ ਡੇ ਟੈਸਟ ਮੈਚ ਦੇ ਲਈ ਕੀ ਉਹ ਖੇਡਣਗੇ ਜਾਂ ਨਹੀਂ ਇਸ ਨੂੰ ਕਮਿੰਸ ਨੇ ਖ਼ੁਦ ਬਿਆਨ ਦੇ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਪੈਟ ਕਮਿੰਸ ਨੇ ਇਕ ਬਿਆਨ 'ਚ ਕਿਹਾ ਕਿ 26 ਦਸੰਬਰ ਤੋਂ ਹੋਣ ਵਾਲੇ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ਮੈਚ 'ਚ ਉਹ ਉਪਲਬਧ ਰਹਿਣਗੇ। ਉਹ ਬਾਕਸਿੰਗ ਡੇ ਟੈਸਟ ਮੈਚ 'ਚ ਆਸਟਰੇਲੀਆਈ ਟੀਮ ਦੀ ਕਮਾਨ ਸੰਭਾਲੇ ਦਿਖਾਈ ਦੇਣਗੇ।
ਇਸ ਬਾਰੇ ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹ ਆਪਣੀ ਟ੍ਰੇਨਿੰਗ ਤੇ ਫਿੱਟਨੈਸ ਪੂਰੀ ਕਰ ਸਕਦੇ ਹਨ। ਜੇਕਰ ਉਹ ਐਡੀਲੇਡ 'ਚ ਰਹਿੰਦੇ ਹਨ ਤਾਂ ਉਨ੍ਹਾਂ ਨੂੰ 7 ਦਿਨਾਂ ਤਕ ਹੋਟਲ ਦੇ ਕਮਰੇ 'ਚ ਬੰਦ ਰਹਿਣਾ ਪੈਂਦਾ। ਕ੍ਰਿਕਟ ਆਸਟਰੇਲੀਆ ਨੇ ਅੱਗੇ ਕਿਹਾ ਕਿ ਦੱਖਣੀ ਆਸਟਰੇਲੀਆਈ ਡਿਪਾਰਮੈਂਟ ਨੇ ਪੈਟ ਕਮਿੰਸ ਨੂੰ ਨਿਊ ਸਾਊਥ ਵੇਲਸ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਨੂੰ ਉੱਥੇ ਇਕਾਂਤਵਾਸ 'ਚ ਰਹਿਣਾ ਪਵੇਗਾ।
ਸੈਫ਼ ਅੰਡਰ-19 ਮਹਿਲਾ ਚੈਂਪੀਅਨਸ਼ਿਪ 'ਚ ਬੰਗਲਾਦੇਸ਼ ਤੋਂ ਹਾਰੀ ਭਾਰਤੀ ਟੀਮ
NEXT STORY