ਕੋਲੰਬੋ– ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਕਿਹਾ ਕਿ ਪਹਿਲਾ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਟੀ-20 ਟੂਰਨਾਮੈਂਟ 28 ਅਗਸਤ ਤੋਂ ਸ਼ੁਰੂ ਹੋਵੇਗਾ। ਬੋਰਡ ਨੇ ਸੋਮਵਾਰ ਨੂੰ ਆਪਣੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਟੂਰਨਾਮੈਟ ਨੂੰ ਮਨਜ਼ੂਰੀ ਦਿੱਤੀ। ਟੂਰਨਾਮੈਂਟ ਵਿਚ 5 ਟੀਮਾਂ ਹਿੱਸਾ ਲੈਣਗੀਆਂ, ਜਿਹੜੀਆਂ ਕੁਲ 23 ਮੈਚ ਖੇਡਣਗੀਆਂ। ਐੱਸ. ਐੱਲ. ਸੀ. ਨੇ ਬਿਆਨ ਵਿਚ ਕਿਹਾ,''ਟੂਰਨਾਮੈਂਟ ਨੂੰ 28 ਅਗਸਤ ਤੋਂ 20 ਸਤੰਬਰ 2020 ਤਕ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।''
ਟੂਰਨਾਮੈਂਟ ਦਾ ਆਯੋਜਨ 4 ਕੌਮਾਂਤਰੀ ਸਟੇਡੀਅਮਾਂ ਆਰ. ਪ੍ਰੇਮਦਾਸਾ ਕੌਮਾਂਤਰੀ ਕ੍ਰਿਕਟ ਸਟੇਡੀਅਮ, ਰੰਗਗੀਰੀ ਦਾਂਬੁਲੂ ਕੌਮਾਂਤਰੀ ਕ੍ਰਿਕਟ ਸਟੇਡੀਅਮ, ਪੱਲੇਕੇਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਤੇ ਸੂਰਯਾਵੇਵਾ ਮਹਿੰਦਾ ਰਾਜਪਕਸ਼ੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਕੀਤਾ ਜਾਵੇਗਾ। ਬੋਰਡ ਨੇ ਕਿਹਾ,''ਟੂਰਨਾਮੈਂਟ ਵਿਚ 5 ਸ਼ਹਿਰਾਂ ਕੋਲੰਬੋ, ਕੈਂਡੀ, ਗਾਲੇ, ਦਾਂਬੁਲਾ ਤੇ ਜਾਫਨਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਸ਼੍ਰੀਲੰਕਾ ਦੇ ਚੋਟੀ ਦੇ ਰਾਸ਼ਟਰੀ ਕ੍ਰਿਕਟਰਾਂ ਹੁਣ ਤਕ 70 ਤੋਂ ਵੱਧ ਕੌਮਾਂਤਰੀ ਖਿਡਾਰੀਆਂ ਤੇ ਟਾਪ-10 ਕੋਚਾਂ ਨੇ ਟੂਰਨਾਮੈਂਟ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।'' ਟੂਰਨਾਮੈਂਟ ਵਿਚ ਹਰੇਕ ਫ੍ਰੈਂਆਇਜ਼ੀ ਨੂੰ ਆਪਣੀ ਟੀਮ ਵਿਚ 6 ਵਿਦੇਸ਼ੀ ਖਿਡਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਿਨ੍ਹਾਂ ਵਿਚੋਂ ਆਖਰੀ-11 ਵਿਚ ਸਿਰਫ 4 ਖਿਡਾਰੀ ਹੀ ਖੇਡ ਸਕਣਗੇ।
ENG vs WI : ਵਿੰਡੀਜ਼ ਨੂੰ 269 ਦੌੜਾਂ ਨਾਲ ਹਰਾ ਇੰਗਲੈਂਡ ਨੇ ਸੀਰੀਜ਼ 'ਤੇ 2-1 ਨਾਲ ਕੀਤਾ ਕਬਜ਼ਾ
NEXT STORY