ਟਿਬਲਿਸੀ (ਜਾਰਜੀਆ)- ਫਿਡੇ ਸ਼ਤਰੰਜ ਵਿਸ਼ਵ ਕੱਪ-2017 ਦੇ ਸੈਮੀਫਾਈਨਲ ਮੁਕਾਬਲੇ ਵਿਚ ਬੈਸਟ ਆਫ ਟੂ ਕਲਾਸੀਕਲ ਮੈਚਾਂ 'ਚੋਂ ਪਹਿਲਾ ਮੁਕਾਬਲਾ ਅੱਜ ਖੇਡਿਆ ਗਿਆ। ਵਿਸ਼ਵ ਦੇ ਨੰਬਰ-2 ਖਿਡਾਰੀ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੇ ਫਰਾਂਸ ਦੇ ਮੈਕੀਸਮ ਲਾਗ੍ਰੇਵ ਨਾਲ ਡਰਾਅ ਖੇਡਿਆ, ਜਦਕਿ ਅਮਰੀਕਾ ਦੇ ਵੇਸਲੀ ਸੋ ਨੇ ਚੀਨ ਦੇ ਡਿੰਗ ਲੀਰੇਨ ਨਾਲ ਡਰਾਅ ਖੇਡਿਆ। ਹਾਲਾਂਕਿ ਦੋਵੇਂ ਹੀ ਮੈਚ ਕਾਫੀ ਉਤਾਰ-ਚੜ੍ਹਾਅ ਭਰੇ ਰਹੇ। ਅਰੋਨੀਅਨ ਵਿਰੁੱਧ ਮੈਕੀਸਮ ਦੇ ਮੁਕਾਬਲੇ ਵਿਚ ਕਾਲੇ ਮੋਹਰਆਿਂ ਨਾਲ ਖੇਡਣ ਵਾਲੇ ਮੈਕੀਸਮ ਲਈ ਇਹ ਡਰਾਅ ਚੰਗਾ ਹੀ ਕਿਹਾ ਜਾਵੇਗਾ। ਵੇਸਲੀ ਸੋ ਤੇ ਡਿੰਗ ਲੀਰੇਨ ਦੇ ਮੁਕਾਬਲੇ ਵਿਚੋਂ ਸੋ ਸ਼ਾਨਦਾਰ ਖੇਡਿਆ ਪਰ ਫੈਸਲਾਕੁੰਨ ਸਮੇਂ ਵਿਚ ਉਹ ਇਕ ਗਲਤੀ ਨਾਲ ਜਿੱਤ ਤੋਂ ਵਾਂਝਾ ਰਹਿ ਗਿਆ ਤੇ ਅੰਤ ਮੈਚ ਡਰਾਅ ਰਿਹਾ।
ਕੱਲ ਵੀ ਜੇਕਰ ਕਲਾਸੀਕਲ ਮੁਕਾਬਲੇ ਡਰਾਅ ਰਹੇ ਤਾਂ ਫੈਸਲਾਕੁੰਨ ਟਾਈਬ੍ਰੇਕ (ਰੈਪਿਡ ਤੇ ਬਲਿਟਜ਼) ਦੇ ਰਾਹੀਂ ਨਤੀਜਾ ਕੱਢਿਆ ਜਾਵੇਗਾ।
ਮੀਂਹ ਕਾਰਨ ਅਭਿਆਸ ਨਹੀਂ ਕਰ ਸਕੀ ਭਾਰਤੀ ਟੀਮ
NEXT STORY