ਕ੍ਰਾਈਸਟਚਰਚ, (ਵਾਰਤਾ)– ਆਗਾਮੀ ਸੈਸ਼ਨ ਵਿਚ ਸ਼੍ਰੀਲੰਕਾ, ਪਾਕਿਸਤਾਨ ਤੇ ਆਸਟ੍ਰੇਲੀਆ ਦੀ ਟੀਮ ਨਿਊਜ਼ੀਲੈਂਡ ਦਾ ਦੌਰਾ ਕਰੇਗੀ। ਇਸ ਤੋਂ ਇਲਾਵਾ ਇੰਗਲੈਂਡ ਦੇ ਨਾਲ 3 ਟੈਸਟ ਮੈਚਾਂ ਦੀ ਸੀਰੀਜ਼ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਨਿਊਜ਼ੀਲੈਂਡ ਦੀ ਪੁਰਸ਼ ਟੀਮ ਘਰੇਲੂ ਸੀਜ਼ਨ ਦੌਰਾਨ 6 ਵਨ ਡੇ ਤੇ 8 ਟੀ-20 ਕੌਮਾਂਤਰੀ ਮੈਚ ਖੇਡੇਗੀ ਜਦਕਿ ਮਹਿਲ ਟੀਮ 6 ਵਨ ਡੇ ਤੇ 6 ਟੀ-20 ਵਿਚ ਹਿੱਸਾ ਲਵੇਗੀ।
ਗਰਮੀਆਂ ਦੌਰਾਨ ਨਿਊਜ਼ੀਲੈਂਡ ਸਿਰਫ ਇੰਗਲੈਂਡ ਦੇ ਨਾਲ ਹੀ ਟੈਸਟ ਸੀਰੀਜ਼ ਖੇਡੇਗੀ ਜਦਕਿ ਸਤੰਬਰ ਤੇ ਦਸੰਬਰ ਵਿਚ ਨਿਊਜ਼ੀਲੈਂਡ ਦੀ ਟੀਮ ਅਫਗਾਨਿਸਤਾਨ (1 ਟੈਸਟ), ਸ਼੍ਰੀਲੰਕਾ (2 ਟੈਸਟ) ਤੇ ਭਾਰਤ (3 ਟੈਸਟ) ਦੇ ਨਾਲ ਟੈਸਟ ਸੀਰੀਜ਼ ਖੇਡੇਗੀ। 2025-26 ਸੈਸ਼ਨ ਵਿਚ ਨਿਊਜ਼ੀਲੈਂਡ ਨੂੰ ਘਰੇਲੂ ਧਰਤੀ ’ਤੇ ਸਿਰਫ ਵੈਸਟਇੰਡੀਜ਼ ਵਿਰੁੱਧ ਦੋ ਮੈਚ ਖੇਡਣੇ ਹਨ।
ਊਸ਼ਾ ਨੇ ਅੰਤਿਮ ਦੇ ਕੋਚਾਂ ਨੂੰ ਸੂਚੀ ’ਚ ਜਗ੍ਹਾ ਨਾ ਦੇਣ ਲਈ WFI ਐਡਹਾਕ ਕਮੇਟੀ ਨੂੰ ਲਗਾਈ ਫਿਟਕਾਰ
NEXT STORY