ਚੇਨਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਸੱਚ ਕਹਾਂ ਤਾਂ ਇਸ ਮੈਚ ਵਿਚ ਟਾਸ ਦੇ ਜ਼ਿਆਦਾ ਮਾਇਨੇ ਨਹੀਂ ਸਨ ਕਿਉਂਕਿ ਜੇਕਰ ਤੁਸੀਂ ਸਾਡੀ ਦੂਜੀ ਪਾਰੀ ਨੂੰ ਦੇਖੋ ਤਾਂ ਅਸੀਂ ਇਸ ਵਿਚ ਵੀ 300 ਦੇ ਨੇੜੇ ਦੌੜਾਂ ਬਣਾਈਆਂ।
ਵਿਰਾਟ ਨੇ ਕਿਹਾ, ‘‘ਦੋਵੇਂ ਟੀਮਾਂ ਨੂੰ ਪਹਿਲੇ ਸੈਸ਼ਨ ਤੋਂ ਹੀ ਖੇਡ ਵਿਚ ਹੋਣਾ ਚਾਹੀਦਾ ਹੈ, ਭਾਵੇਂ ਉਹ ਹੌਲੀ ਪਿੱਚ ਹੋਵੇ ਜਾਂ ਤੇਜ਼ ਅਤੇ ਇਸ ਮੈਚ ਵਿਚ ਅਸਲ ਵਿਚ ਅਜਿਹਾ ਹੀ ਸੀ। ਖਾਲੀ ਸਟੈਂਡ ਦੇ ਨਾਲ ਘਰੇਲੂ ਮੈਦਾਨ ’ਤੇ ਪਹਿਲਾ ਮੈਚ ਖੇਡਣਾ ਅਜੀਬ ਸੀ। ਸੱਚ ਕਹਾਂ ਤਾਂ ਅਸੀਂ ਪਹਿਲੇ ਦੋ ਦਿਨਾਂ ਵਿਚ ਬਹੁਤ ਹੀ ਉਤਸ਼ਾਹਹੀਣ ਸੀ, ਮੈਦਾਨ ’ਤੇ ਊਰਜਾ ਨਾਲ ਨਹੀਂ ਖੇਡ ਪਾ ਰਹੇ ਸੀ ਪਰ ਦੂਜੇ ਟੈਸਟ ਵਿਚ ਸਾਡੇ ਅੰਦਰ ਊਰਜਾ ਆਈ ਤੇ ਸਾਡੇ ਖੇਡਣ ਦਾ ਸੁਭਾਅ ਬਦਲਿਆ। ਮੈਦਾਨ ਵਿਚ ਦਰਸ਼ਕਾਂ ਦੀ ਮੌਜੂਦਗੀ ਬਹੁਤ ਕੁਝ ਬਦਲ ਦਿੰਦੀ ਹੈ ਤੇ ਇਹ ਮੈਚ ਇਸ ਦੀ ਇਕ ਉਦਾਹਰਣ ਹੈ।’’
ਭਾਰਤੀ ਕਪਤਾਨ ਨੇ ਆਰ. ਅਸ਼ਵਿਨ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਉਸ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਤੇ ਸਾਡੇ ਵਿਚਾਲੇ ਹੋਈ ਸਾਂਝੇਦਾਰੀ ਬਹੁਤ ਮਹੱਤਵਪੂਰਣ ਸੀ। ਮੈਨੂੰ ਪਤਾ ਸੀ ਕਿ ਮੈਂ ਆਪਣੇ ਡਿਫੈਂਸ ’ਤੇ ਭਰੋਸਾ ਕਰ ਸਕਦਾ ਹਾਂ ਤੇ ਇਸ ਪਿੱਚ ’ਤੇ ਚਾਰੇ ਸੈਸ਼ਨਾਂ ਤਕ ਆਸਾਨੀ ਨਾਲ ਬੱਲੇਬਾਜ਼ੀ ਕਰ ਸਕਦਾ ਹਾਂ। ਅਹਿਦਾਬਾਦ ਟੈਸਟ ਚੁਣੌਤੀਪੂਰਨ ਰਹੇਗਾ। ਇੰਗਲੈਂਡ ਦੇ ਖੇਮੇ ਵਿਚ ਉਚ ਕੋਟੀ ਦੇ ਖਿਡਾਰੀ ਹਨ ਤੇ ਸਾਨੂੰ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਨਾ ਪਵੇਗਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ’ਤੇ ਜਿੱਤ ਨਾਲ ਭਾਰਤ WTC ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ
NEXT STORY