ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੀ ਜੇਕਰ ਗੱਲ ਕਰੀਏ ਤਾਂ ਸਾਲ 2017 'ਚ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਤੇ ਹਰ ਇਕ ਸੀਰੀਜ਼ 'ਤੇ ਕਬਜ਼ਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਵੇਂ ਗੱਲ ਟੈਸਟ ਮੈਚਾਂ ਦੀ ਹੋਵੇ, ਵਨ ਡੇ ਮੈਚਾਂ ਦੀ ਹੋਵੇ ਜਾਂ ਫਿਰ ਟੀ-20 ਮੈਚਾਂ ਦੀ ਹੋਵੇ। ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਸ਼੍ਰੀਲੰਕਾ ਦੀਆਂ ਟੀਮਾਂ ਦੀ ਸਾਲ 2017 'ਚ ਇਕ ਵੀ ਨਹੀਂ ਚੱਲਣ ਦਿੱਤੀ ਤੇ ਖੇਡੀ ਗਈ ਹਰ ਇਕ ਸੀਰੀਜ਼ 'ਤੇ ਕਬਜ਼ਾ ਕੀਤਾ।
ਪਰ ਸਾਲ 2017 'ਚ ਇਕ ਇਸ ਤਰ੍ਹਾ ਦਾ ਟੂਰਨਾਮੈਂਟ ਵੀ ਸੀ ਜਿਸ ਦੀ ਵਜ੍ਹਾ ਨਾਲ ਭਾਰਤੀ ਕ੍ਰਿਕਟ ਟੀਮ ਦਾ ਇਹ ਸਾਲ ਵਧੀਆ ਹੁੰਦਿਆ ਹੁੰਦਿਆ ਰਹਿ ਗਿਆ। ਇਹ ਟੂਰਨਾਮੈਂਟ ਸੀ- ਆਈ. ਸੀ. ਸੀ. ਚੈਂਪੀਅਨਸ ਟਰਾਫੀ 2017। ਵਿਰਾਟ ਕੋਹਲੀ ਦੀ ਸੇਨਾ ਨੇ ਆਈ. ਸੀ. ਸੀ. ਚੈਂਪੀਅਨਸ ਟਰਾਫੀ 2017 'ਚ ਆਪਣੇ ਪਹਿਲੇ ਹੀ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਸ਼੍ਰੀਲੰਕਾ ਨੇ ਭਾਰਤ ਨੂੰ ਹਰਾਇਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਜਿੱਥੇ ਉਸ ਦਾ ਮੁਕਾਬਲਾ ਸੀ ਬੰਗਲਾਦੇਸ਼ ਦੀ ਟੀਮ ਨਾਲ ਸੀ ਤੇ ਭਾਰਤੀ ਟੀਮ ਨੇ ਬੰਗਲਾਦੇਸ਼ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਫਾਈਨਲ 'ਚ ਇਕ ਵਾਰ ਫਿਰ ਭਾਰਤ- ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ ਪਰ ਇਸ ਵਾਰ ਪਾਕਿਸਤਾਨ ਨੇ ਫਾਈਨਲ 'ਚ ਭਾਰਤ ਨੂੰ ਹਰਾ ਕੇ ਆਈ. ਸੀ. ਸੀ. ਚੈਂਪੀਅਨਸ ਟਰਾਫੀ 2017 'ਤੇ ਕਬਜ਼ਾ ਕਰ ਲਿਆ। ਜੇਕਰ ਭਾਰਤ ਇਹ ਟੂਰਨਾਮੈਂਟ ਜਿੱਤ ਜਾਂਦੀ ਤਾਂ ਇਹ ਸਾਲ ਭਾਰਤੀ ਲਈ ਹੋਰ ਵੀ ਵਧੀਆ ਜਾਂਦਾ।
ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਹੀ ਚਿੰਤਾ 'ਚ ਡੁੱਬੇ ਭੁਵਨੇਸ਼ਵਰ
NEXT STORY