ਮਾਸਕੋ (ਰੂਸ) (ਨਿਕਲੇਸ਼ ਜੈਨ)– ਫਿਡੇ ਮਹਿਲਾ ਸਪੀਡ ਸ਼ਤਰੰਜ ਗ੍ਰਾਂ. ਪ੍ਰੀ. ਦੇ ਤੀਜੇ ਗੇੜ ਦਾ ਖਿਤਾਬ ਰੂਸ ਦੀ ਲਾਗਨੋਂ ਕਾਟਰੇਯਨਾ ਨੇ ਵਿਸ਼ਵ ਨੰਬਰ-1 ਚੀਨ ਦੀ ਹਾਓ ਇਫਾਨ ਨੂੰ ਇਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਕਿਸਮਤ ਦੇ ਸਾਥ ਨਾਲ ਜਿੱਤ ਦਰਜ ਕਰਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। ਦੋਵਾਂ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ।
ਸਭ ਤੋਂ ਪਹਿਲਾਂ ਦੋਵਾਂ ਵਿਚਾਲੇ 5+1 ਮਿੰਟ ਦੇ 3 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਲਾਗਨੋਂ ਨੇ 3-0 ਨਾਲ ਬੜ੍ਹਤ ਹਾਸਲ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਚਾਰ 3+1 ਦੇ ਮੁਕਾਬਲੇ ਡਰਾਅ ਰਹੇ ਤੇ ਸਕੋਰ 5-2 ਨਾਲ ਸਾਫ ਤੌਰ 'ਤੇ ਲਾਗਨੋਂ ਦੇ ਪੱਖ ਵਿਚ ਸੀ ਪਰ ਇਸ ਤੋਂ ਬਾਅਦ ਸ਼ੁਰੂ ਹੋਈ ਅਸਲੀ ਖੇਡ ਜਦੋਂ 1+1 ਦੇ 3 ਬੁਲੇਟ ਮੁਕਾਬਲਿਆਂ ਵਿਚ ਲਗਾਤਾਰ ਜਿੱਤ ਦਰਜ ਕਰਦੇ ਹੋਏ ਹਾਓ ਇਫਾਨ ਨੇ ਅਵਿਸ਼ਵਾਸਯੋਗ ਵਾਪਸੀ ਕੀਤੀ ਤੇ ਸਕੋਰ 5-5 ਕਰ ਦਿੱਤਾ। ਹੁਣ ਨਤੀਜਾ ਨਿਕਲਣ ਲਈ ਦੋ ਟਾਈਬ੍ਰੇਕ ਖੇਡੇ ਗਏ ਤੇ ਉਸ ਵਿਚ ਵੀ ਪਹਿਲਾ ਮੁਕਾਬਲਾ ਡਰਾਅ ਰਿਹਾ ਤੇ ਸਕੋਰ 5.5-5.5 ਹੋ ਗਿਆ।
ਆਖਰੀ ਮੁਕਾਬਲੇ ਵਿਚ ਹਾਓ ਇਫਾਨ ਨੇ ਬੇਹੱਦ ਮਜ਼ਬੂਤ ਸਥਿਤੀ ਹਾਸਲ ਕਰ ਲਈ ਤੇ ਸਾਫ ਜਿੱਤ ਵੱਲ ਵੱਧ ਰਹੀ ਸੀ ਤਦ ਉਸ ਨੇ ਇਕ ਵੱਡੀ ਗਲਤੀ ਕੀਤੀ, ਜਿਹੜੀ ਸ਼ਾਇਦ ਕੰਪਿਊਟਰ 'ਤੇ ਗਲਤ ਕਲਿਕ ਦੀ ਵਜ੍ਹਾ ਨਾਲ ਹੋਈ ਤੇ ਲਾਗਨੋਂ ਨੇ ਉਸਦਾ ਹਾਥੀ ਮਾਰਦੇ ਹੋਏ ਖਿਤਾਬ ਜਿੱਤ ਲਿਆ। ਇਸ ਜਿੱਤ ਨਾਲ ਲਾਗਨੋਂ ਨੂੰ ਕੁੱਲ 12 ਗ੍ਰਾਂ. ਪ੍ਰੀ. ਅੰਕ ਮਿਲੇ ਤੇ ਹੁਣ ਉਹ ਰੂਸ ਦੀ ਗੁਨਿਨਾ ਵਾਲੇਟੀਨਾ ਦੇ ਨਾਲ 20 ਅੰਕ ਬਣਾ ਕੇ ਦੂਜੇ ਸਥਾਨ 'ਤੇ ਹੈ ਜਦਕਿ ਪਹਿਲੇ ਸਥਾਨ 'ਤੇ 22 ਅੰਕਾਂ ਦੇ ਨਾਲ ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਇਕ ਹੋਰ ਗ੍ਰਾਂ. ਪ੍ਰੀ. ਹੋਵੇਗੀ ਤੇ ਉਸ ਤੋਂ ਬਾਅਦ ਸਭ ਤੋਂ ਵੱਧ ਅੰਕਾਂ ਵਾਲੇ ਦੋ ਖਿਡਾਰੀਆਂ ਵਿਚਾਲੇ ਸੁਪਰ ਫਾਈਨਲ ਖੇਡਿਆ ਜਾਵੇਗਾ।
ਇੰਗਲੈਂਡ ਲਈ ਬੱਲੇਬਾਜ਼ੀ ਅਜੇ ਵੀ 'ਸਿਰਦਰਦ' : ਹੁਸੈਨ
NEXT STORY