ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਵਿਸ਼ਵ ਕੱਪ 'ਚ ਭਾਰਤ ਪਾਕਿਸਤਾਨ ਵਿਚਾਲੇ ਮੈਚ ਨੂੰ ਲੈ ਕੇ ਲੱਗ ਰਹੀ ਅਟਕਲਾਂ 'ਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਮੰਗਲਵਾਰ ਨੂੰ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਪ੍ਰੋਗਰਾਮ 'ਚ ਬਦਲਾਅ ਹੋਵੇਗਾ। ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਸੀ ਕਿ ਭਾਰਤ ਨੂੰ 16 ਜੂਨ ਨੂੰ ਮੈਨਚੇਸਟਰ 'ਚ ਪਾਕਿਸਤਾਨ ਵਿਰੁੱਧ ਨਹੀਂ ਖੇਡਣਾ ਚਾਹੀਦਾ। ਉਨ੍ਹਾਂ ਨੇ ਕਿਹਾ ਇਸ ਦੌਰਾਨ ਕੋਈ ਸੰਕੇਤ ਨਹੀਂ ਹੈ ਕਿ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਦਾ ਕੋਈ ਮੈਚ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਖੇਡ ਖਾਸ ਕਰਕੇ ਕ੍ਰਿਕਟ 'ਚ ਲੋਕਾਂ ਨੂੰ ਨੇੜੇ ਲਿਆਉਣ ਤੇ ਭਾਈਚਾਰਾਂ ਨੂੰ ਜੋੜਣ ਦੀ ਕਮਾਲ ਦੀ ਸਮਰੱਥਾ ਹੈ ਤੇ ਅਸੀਂ ਇਸ ਆਧਾਰ 'ਤੇ ਆਪਣੇ ਮੈਂਬਰਾਂ ਦੇ ਨਾਲ ਕੰਮ ਕਰਾਂਗੇ।
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹਰਭਜਨ ਨੇ ਆਪਣਾ ਪੱਖ ਰੱਖਿਆ ਪਰ ਇਹ ਨਹੀਂ ਕਿਹਾ ਕਿ ਜੇਕਰ ਅਸੀਂ ਉਸਦੇ ਵਿਰੁੱਧ ਸੈਮੀਫਾਈਨਲ ਜਾ ਫਾਈਨਲ ਖੇਡਣਾ ਪਵੇਗਾ ਤਾਂ। ਕੀ ਅਸੀਂ ਨਹੀਂ ਖੇਡਾਂਗੇ। ਅਸੀਂ ਇਕ ਕਾਲਪਨਿਕ ਹਾਲਾਤ 'ਤੇ ਗੱਲ ਕਰ ਰਹੇ ਹਾਂ
8ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਇਤਿਹਾਸਕ ਹੋ ਨਿੱਬੜਿਆ
NEXT STORY