ਨਵੀਂ ਦਿੱਲੀ– ਭਾਰਤ ਦੇ ਸਟਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ 'ਆਪਣੀ ਤਰ੍ਹਾਂ ਦਾ ਇਕੱਲਾ' ਖਿਡਾਰੀ ਹੈ। ਰੋਹਿਤ ਨੇ ਇਸ ਤਰ੍ਹਾਂ ਦੋ ਵਾਰ ਦੇ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਦੇ ਨਾਲ ਆਪਣੀ ਅਗਵਾਈ ਸ਼ੈਲੀ ਤੇ ਸਬਰ ਦੀ ਤੁਲਨਾ ਨੂੰ ਵਧੇਰੇ ਤਵੱਜੋ ਨਹੀਂ ਦਿੱਤੀ। ਭਾਰਤੀ ਟੀਮ ਵਿਚੋਂ ਬਾਹਰ ਚੱਲ ਰਹੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸੁਪਰ ਓਵਰ ਪੋਡਕਾਸਟ ਵਿਚ ਰਿਹਤ ਸ਼ਰਮਾ ਨੂੰ ਭਾਰਤੀ ਕ੍ਰਿਕਟ ਟੀਮ ਦਾ ਅਗਲਾ ਮਹਿੰਦਰ ਸਿੰਘ ਧੋਨੀ ਕਿਹਾ ਸੀ। ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰਨ ਵਾਲੇ ਰੋਹਿਤ ਨੇ ਆਪਣੀ ਅਗਵਾਈ ਸਮਰੱਥਾ ਦੀ ਤੁਲਨਾ ਧੋਨੀ ਨਾਲ ਕਰਨ 'ਤੇ ਪ੍ਰਤੀਕਿਰਿਆ ਦਿੱਤੀ।
ਇਕ ਪ੍ਰਸ਼ੰਸਕ ਦੇ ਸਵਾਲ ਦੇ ਜਵਾਬ ਵਿਚ ਟਵਿਟਰ 'ਤੇ ਪੋਸਟ ਵੀਡੀਓ ਵਿਚ ਰੋਹਿਤ ਨੇ ਕਿਹਾ,''ਹਾਂ, ਮੈਂ ਸੁਰੇਸ਼ ਰੈਨਾ ਦੀ ਟਿੱਪਣੀ ਸੁਣੀ ਹੈ।'' ਉਸ ਨੇ ਕਿਹਾ,''ਮਹਿੰਦਰ ਸਿੰਘ ਧੋਨੀ ਆਪਣੀ ਤਰ੍ਹਾਂ ਦਾ ਇਕਲੌਤਾ ਖਿਡਾਰੀ ਹੈ ਤੇ ਕੋਈ ਵੀ ਉਸਦੀ ਤਰ੍ਹਾਂ ਨਹੀਂ ਹੋ ਸਕਦਾ ਤੇ ਮੇਰਾ ਮੰਨਣਾ ਹੈ ਕਿ ਇਸ ਤਰ੍ਹਾਂ ਤੁਲਨਾ ਨਹੀਂ ਕੀਤੀ ਜਾ ਸਕਦੀ, ਹਰੇਕ ਵਿਅਕਤੀ ਵੱਖਰਾ ਹੁੰਦਾ ਹੈ ਤੇ ਉਸ਼ਦੇ ਆਪਣੇ ਮਜ਼ਬੂਤ ਪੱਖ ਤੇ ਕਮਜ਼ੋਰੀਆਂ ਹੁੰਦੀਆਂ ਹਨ।'' ਰੈਨਾ ਆਈ. ਪੀ. ਐੱਲ. ਵਿਚ ਰੋਹਿਤ ਦੀ ਅਗਵਾਈ ਵਿਚ ਮੁੰਬਈ ਇੰਡੀਅਨਜ਼ ਦੇ 4 ਆਈ. ਪੀ. ਐੱਲ. ਖਿਤਾਬ ਜਿੱਤਣ ਦੇ ਰਿਕਾਰਡ ਤੋਂ ਪ੍ਰਭਾਵਿਤ ਹੈ, ਜਿਹੜੇ ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਦੇ ਖਿਤਾਬਾਂ ਤੋਂ ਇਕ ਵੱਧ ਹੈ। ਵਿਰਾਟ ਦੀ ਗੈਰ-ਮੌਜੂਦਗੀ ਵਿਚ ਰੋਹਿਤ ਦੀ ਅਗਵਾਈ ਵਿਚ ਭਾਰਤ ਨੇ 2018 ਵਿਚ ਸ਼੍ਰੀਲੰਕਾ ਵਿਚ ਨਿਦਾਹਸ ਟਰਾਫੀ ਟੀ-20 ਟੂਰਨਾਮੈਂਟ ਤੇ 50 ਓਵਰਾਂ ਦੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਰਿਹਤ ਨੇ 10 ਵਨ ਡੇ ਕੌਮਾਂਤਰੀ ਤੇ 19 ਟੀ-20 ਕੌਮਾਂਤਰੀ ਮੈਚਾਂ ਵਿਚ ਭਾਰਤ ਦੀ ਅਗਵਾਈ ਕੀਤੀ ਹੈ ਤੇ ਇਸ ਦੌਰਾਨ ਕ੍ਰਮਵਾਰ 8 ਤੇ 15 ਮੈਚ ਜਿੱਤੇ ਹਨ।
ਰੈਨਾ ਨੇ ਕਿਹਾ,''ਮਹਿੰਦਰ ਸਿੰਘ ਧੋਨੀ ਸ਼ਾਨਦਾਰ ਸੀ। ਉਸ ਨੇ (ਰੋਹਿਤ ਨੇ) ਧੋਨੀ ਤੋਂ ਵੱਧ ਆਈ. ਪੀ. ਐੱਲ. ਖਿਤਾਬ ਜਿੱਤੇ ਹਨ ਪਰ ਦੋਵਾਂ ਿਵਚ ਕਾਫੀ ਸਮਾਨਤਾਵਾਂ ਹਨ। ਕਪਤਾਨ ਦੇ ਰੂਪ ਵਿਚ ਦੋਵਾਂ ਨੂੰ ਦੂਜਿਆਂ ਦੀ ਗੱਲ ਸੁਣਨਾ ਪਸੰਦ ਹੈ।'' ਰੈਨਾ ਨੇ ਕਿਹਾ,''ਜਦੋਂ ਤੁਹਾਨੂੰ ਕਪਤਾਨ ਸੁਣ ਰਿਹਾ ਹੈ ਤਾਂ ਤੁਸੀਂ ਕਾਫੀ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹੋ। ਇਸ ਲਈ ਮੇਰੀ ਨਜ਼ਰ ਵਿਚ ਇਹ ਦੋਵੇਂ ਸ਼ਾਨਦਾਰ ਹਨ।''
ਸ਼ਮੀ ਦੀ ਪਤਨੀ ਨੇ ਸ਼ੇਅਰ ਕੀਤੀ ਬੇਟੀ ਦੀ ਵੀਡੀਓ, ਲੋਕਾਂ ਨੇ ਕਿਹਾ- ਕੀ ਆਪਣੇ ਵਰਗੀ ਬਣਾਓਗੀ
NEXT STORY