ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਪਾਕਿਸਾਤਨ ਤੋਂ ਮਿਲੀ ਹਾਰ ਦੇ ਬਾਵਜੂਦ ਵੀ ਉਸ ਨੂੰ ਜਾਂ ਉਸਦੀ ਟੀਮ ਨੂੰ ਇਸ 'ਤੇ ਕੋਈ ਸ਼ਰਮ ਜਾਂ ਪਛਤਾਵਾ ਨਹੀਂ ਹੈ ਤੇ ਜਿਸ ਤਰ੍ਹਾਂ ਨਾਲ ਟੂਰਨਾਮੈਂਟ ਵਿਚ ਪ੍ਰਦਰਸ਼ਨ ਕੀਤਾ ਹੈ, ਉਸ ਨਾਲ ਉਨ੍ਹਾਂ ਦਾ ਸਿਰ ਅੱਜ ਵੀ ਮਾਣ ਨਾਲ ਉੱਚਾ ਹੈ।
ਮੈਚ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਵਿਰਾਟ ਨੇ ਆਪਣੀ ਟੀਮ ਤੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਵਰਗੇ ਆਪਣੇ ਸਾਰੇ ਫੈਸਲਿਆਂ ਦਾ ਖੁੱਲ੍ਹ ਕੇ ਬਚਾਅ ਕੀਤਾ ਤੇ ਕਿਹਾ ਕਿ ਉਸ ਨੂੰ ਇਸ ਗੱਲ ਨੂੰ ਲੈ ਕੇ ਕੋਈ ਸ਼ਰਮ ਨਹੀਂ ਹੈ ਕਿ ਉਹ ਫਾਈਨਲ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੇ।
ਕਪਤਾਨ ਨੇ ਕਿਹਾ, '''ਮੈਨੂੰ ਆਪਣੀ ਟੀਮ 'ਤੇ ਮਾਣ ਹੈ ਤੇ ਅਸੀਂ ਇੱਥੋਂ ਮਾਣ ਨਾਲ ਵਿਦਾਈ ਲਵਾਂਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਉਪਰ ਕਿੰਨਾ ਦਬਾਅ ਸੀ। ਮੈਂ ਸਾਰਿਆਂ ਨੂੰ ਸਿਹਰਾ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਚੰਗੀ ਖੇਡ ਖੇਡੀ ਤੇ ਫਾਈਨਲ ਤਕ ਪਹੁੰਚਣ ਵਿਚ ਮਦਦ ਕੀਤੀ।
ਉਸ ਨੇ ਕਿਹਾ, ''ਪਾਕਿਸਤਾਨ ਨੇ ਫਾਈਨਲ ਵਿਚ ਸਾਨੂੰ ਹਰ ਵਿਭਾਗ ਵਿਚ ਪਛਾੜਿਆ ਤੇ ਉਹ ਜਿੱਤ ਦੇ ਹੱਕਦਾਰ ਸਨ। ਵਿਰੋਧੀ ਟੀਮ ਨੇ ਸਾਨੂੰ ਗਲਤੀਆਂ ਕਰਨ ਲਈ ਮਜਬੂਰ ਕੀਤਾ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ ਤੇ ਪਿੱਚ 'ਤੇ ਦਬਾਅ ਬਣਾਇਆ, ਉਹ ਚੰਗਾ ਸੀ ਤੇ ਮੈਨੂੰ ਇਸ ਗੱਲ ਨੂੰ ਸਵੀਕਾਰ ਕਰਨ ਵਿਚ ਕੋਈ ਸ਼ਰਮ ਜਾਂ ਝਿਜਕ ਨਹੀਂ ਹੋ ਰਹੀ ਹੈ ਕਿ ਇਸ ਮੈਚ ਵਿਚ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਦੇ ਸਕੇ।
ਵਿਰਾਟ ਦਾ ਨੰਬਰ ਇਕ ਬਰਕਰਾਰ, ਫਖਰ ਟਾਪ 100 'ਤੇ
NEXT STORY