ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ 2025 ਲਈ ਟੀਮ ਇੰਡੀਆ ਦੀ ਚੋਣ ਕਰ ਲਈ ਗਈ ਹੈ। ਇਸ ਤੋਂ ਇਲਾਵਾ ਇੰਗਲੈਂਡ ਖਿਲਾਫ ਹੋਣ ਵਾਲੀ 3 ਵਨਡੇ ਮੈਚਾਂ ਦੀ ਸੀਰੀਜ਼ ਲਈ ਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਵਾਰ ਕੁਝ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ, ਜਿਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ। ਆਓ ਜਾਣਦੇ ਹਾਂ ਕਿ ਕਿਹੜੇ 5 ਖਿਡਾਰੀ ਇਸ ਵਾਰ ਟੀਮ 'ਚ ਸ਼ਾਮਲ ਨਹੀਂ ਹੋ ਸਕੇ।
ਸੰਜੂ ਸੈਮਸਨ
ਸੰਜੂ ਸੈਮਸਨ ਨੂੰ ਚੈਂਪੀਅਨਜ਼ ਟਰਾਫੀ ਦੀ ਟੀਮ 'ਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ ਆਪਣੀ ਆਖਰੀ ਵਨਡੇ 'ਚ ਸੈਂਕੜਾ ਲਗਾਇਆ ਸੀ ਅਤੇ ਆਖਰੀ 5 ਟੀ-20 ਮੈਚਾਂ 'ਚ 3 ਸੈਂਕੜੇ ਵੀ ਲਗਾਏ ਸਨ। ਹਾਲਾਂਕਿ, ਟੀਮ 'ਚ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਚੁਣਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਬੈਕਅਪ ਦੇ ਰੂਪ 'ਚ ਕੇ.ਐੱਲ. ਰਾਹੁਲ ਨੂੰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਨਹੀਂ ਹੋਈ ਰਿੰਕੂ ਸਿੰਘ ਦੀ MP ਪ੍ਰਿਆ ਸਰੋਜ ਨਾਲ ਮੰਗਣੀ, ਪਿਤਾ ਨੇ ਦੱਸਿਆ ਪੂਰਾ ਸੱਚ
ਕਰੁਣ ਨਾਇਰ
ਵਿਜੇ ਹਜ਼ਾਰੇ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਕਰੁਣ ਨਾਇਰ ਨੂੰ ਚੈਂਪੀਅਨਜ਼ ਟਰਾਫੀ 'ਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਨੇ 5 ਸੈਂਕੜੇ ਲਗਾਏ ਅਤੇ ਉਨ੍ਹਾਂ ਦੀ ਔਸਤ 700 ਤੋਂ ਜ਼ਿਆਦਾ ਰਹੀ। ਨਾਇਰ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਫਿਰ ਤੋਂ ਟੀਮ ਇੰਡੀਆ ਲਈ ਖੇਡਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ।
ਵਰੁਣ ਚੱਕਰਵਰਤੀ
ਟੀ-20 ਟੀਮ 'ਚ ਵਾਪੀ ਕਰਨ ਤੋਂ ਬਾਅਦ ਵਰੁਣ ਚੱਕਰਵਰਤੀ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਸੀ ਅਤੇ ਵਿਜੇ ਹਜ਼ਾਰੇ ਟਰਾਫੀ 'ਚ ਉਨ੍ਹਾਂ ਨੇ ਇਕ ਮੈਚ 'ਚ 5 ਵਿਕਟਾ ਝਟਕਾਈਆਂ ਸਨ। ਬਾਵਜੂਦ ਇਸਦੇ ਉਨ੍ਹਾਂ ਨੂੰ ਚੈਂਪੀਅਨਜ਼ ਟਰਾਫੀ 2025 ਦੀ ਟੀਮ 'ਚੋਂ ਬਾਹਰ ਰੱਖਿਆ ਗਿਆ ਹੈ। ਉਹ ਟੀਮ ਇੰਡੀਆ ਲਈ ਐਕਸ ਫੈਕਟਰ ਸਾਬਿਤ ਹੋ ਸਕਦੇ ਸਨ ਪਰ ਚੋਣਕਾਰਾਂ ਨੇ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ।
ਇਹ ਵੀ ਪੜ੍ਹੋ- ਕਿਰਾਏਦਾਰ ਨੇ ਖ਼ਾਲੀ ਕੀਤਾ ਮਕਾਨ, ਮਾਲਕ ਨੇ 6 ਮਹੀਨੇ ਬਾਅਦ ਕਮਰਾ ਖੋਲ੍ਹਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਸੂਰਿਆਕੁਮਾਰ ਯਾਦਵ
ਟੀਮ ਇੰਡੀਆ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵੀ ਚੈਂਪੀਅਨਜ਼ ਟਰਾਫੀ 2025 ਦੀ ਟੀਮ 'ਚ ਜਗ੍ਹਾ ਨਹੀਂ ਮਿਲੀ। ਵਨਡੇ ਵਰਲਡ ਕੱਪ 2023 'ਚ ਮਿਡਲ ਆਰਡਰ 'ਚ ਸ਼੍ਰੇਅਸ ਅਈਅਰ ਅਤੇ ਕੇ.ਐੱਲ. ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਦੋਂਕਿ ਸੂਰਿਆਕੁਮਾਰ ਯਾਦਵ ਵਨਡੇ ਕ੍ਰਿਕੇਟ 'ਚ ਸੰਘਰਸ਼ ਕਰਦੇ ਹੋਏ ਨਜ਼ਰ ਆਏ ਸਨ। ਇਸ ਕਾਰਨ ਉਹ ਟੀਮ 'ਚ ਆਪਣੀ ਜਗ੍ਹਾ ਨਹੀਂ ਬਣਾ ਪਾਏ।
ਮੁਹੰਮਦ ਸਿਰਾਜ
ਹਾਲ ਦੇ ਸਮੇਂ 'ਚ ਮੁਹੰਮਦ ਸਿਰਾਜ ਆਪਣੀ ਫਾਰਮ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਵੀ ਚੈਂਪੀਅਨਜ਼ ਟਰਾਫੀ 2025 ਦੀ ਟੀਮ 'ਚੋਂ ਬਾਹਰ ਰੱਖਿਆ ਗਿਆ ਹੈ। ਸਿਰਾਜ ਪੁਰਾਣੀ ਗੇਂਦ ਨਾਲ ਜ਼ਿਆਦਾ ਅਸਰਦਾਰ ਨਹੀਂ ਹੁੰਦੇ ਅਤੇ ਰੋਹਿਤ ਸ਼ਰਮਾ ਨੇ ਵੀ ਬਿਆਨ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਟੀਮ 'ਚ ਇਕ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਲੋੜ ਸੀ, ਇਸ ਲਈ ਅਸਰਸ਼ਦੀਪ ਸਿੰਘ ਨੂੰ ਚੁਣਿਆ ਗਿਆ, ਜਿਸ ਕਾਰਨ ਸਿਰਾਜ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ।
ਇਹ ਵੀ ਪੜ੍ਹੋ- ਮਹਿਲਾ ਸਾਂਸਦ ਨੇ Swiggy ਤੋਂ ਵਾਪਸ ਮੰਗੇ 1220 ਰੁਪਏ, ਜਾਣੋ ਪੂਰਾ ਮਾਮਲਾ
ਨਹੀਂ ਹੋਈ ਰਿੰਕੂ ਸਿੰਘ ਦੀ MP ਪ੍ਰਿਆ ਸਰੋਜ ਨਾਲ ਮੰਗਣੀ, ਪਿਤਾ ਨੇ ਦੱਸਿਆ ਪੂਰਾ ਸੱਚ
NEXT STORY