ਸਪੋਰਟਸ ਡੈਸਕ- IPL 2023 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੂੰ ਰਜਤ ਪਾਟੀਦਾਰ ਦੇ ਰੂਪ 'ਚ ਵੱਡਾ ਝਟਕਾ ਲੱਗਾ ਹੈ, ਜੋ ਹੁਣ ਸੱਟ ਕਾਰਨ ਪੂਰੇ ਸੀਜ਼ਨ ਲਈ ਬਾਹਰ ਹੋ ਗਿਆ ਹੈ। ਪਾਟੀਦਾਰ ਦਾ ਬਾਹਰ ਹੋਣਾ ਬੈਂਗਲੁਰੂ ਦੀ ਟੀਮ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਸੀਜ਼ਨ 'ਚ ਉਸ ਨੇ ਟੀਮ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਸੀ।
ਰਾਇਲ ਚੈਲੇਂਜਰਸ ਬੈਂਗਲੁਰੂ ਵਲੋਂ ਦੱਸਿਆ ਗਿਆ ਹੈ ਕਿ ਰਜਤ ਜੋਕਿ ਹੁਣ ਅੱਡੀ ਦੀ ਸੱਟ ਕਾਰਨ ਇਸ ਪੂਰੇ ਸੀਜ਼ਨ 'ਚ ਨਹੀਂ ਖੇਡ ਸਕਣਗੇ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਰਜਤ ਪਾਟੀਦਾਰ ਸੱਟ ਕਾਰਨ ਇਸ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਅਸੀਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਅਤੇ ਇਸ ਦੌਰਾਨ ਉਸ ਨੂੰ ਫ੍ਰੈਂਚਾਈਜ਼ੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : IPL 2023: ਪੰਜਾਬ ਕਿੰਗਜ਼ ਨੇ ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਨੂੰ ਟੀਮ 'ਚ ਕੀਤਾ ਸ਼ਾਮਲ
ਕੋਚ ਅਤੇ ਟੀਮ ਪ੍ਰਬੰਧਨ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਅਸੀਂ ਰਜਤ ਦੇ ਬਦਲਵੇਂ ਖਿਡਾਰੀ ਦੇ ਨਾਂ ਦਾ ਐਲਾਨ ਨਹੀਂ ਕਰਾਂਗੇ। ਜੇਕਰ ਅਸੀਂ ਰਜਤ ਪਾਟੀਦਾਰ ਦੇ IPL ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 12 ਮੈਚ ਖੇਡ ਚੁੱਕੇ ਹਨ, ਜਿਸ 'ਚ ਉਸ ਨੇ 40.4 ਦੀ ਔਸਤ ਨਾਲ ਕੁੱਲ 404 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ।
IPL ਦੇ 16ਵੇਂ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ RCB ਟੀਮ ਨੇ ਆਪਣੇ ਪਹਿਲੇ ਮੈਚ 'ਚ ਮੁੰਬਈ ਇੰਡੀਅਨਜ਼ ਖਿਲਾਫ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ 'ਚ ਵਿਰਾਟ ਕੋਹਲੀ ਨੇ 82 ਦੌੜਾਂ ਦੀ ਸਭ ਤੋਂ ਸ਼ਾਨਦਾਰ ਪਾਰੀ ਖੇਡ ਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਹੁਣ ਆਰਸੀਬੀ ਟੀਮ ਨੇ ਇਸ ਸੀਜ਼ਨ ਵਿੱਚ ਆਪਣਾ ਦੂਜਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 6 ਅਪ੍ਰੈਲ ਨੂੰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿੱਚ ਖੇਡਣਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023: ਪੰਜਾਬ ਕਿੰਗਜ਼ ਨੇ ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਨੂੰ ਟੀਮ 'ਚ ਕੀਤਾ ਸ਼ਾਮਲ
NEXT STORY