ਨਵੀਂ ਦਿੱਲੀ—ਰਾਮ ਰਹੀਮ ਮਾਮਲੇ 'ਤੇ ਹੁਣ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਟਵੀਟ ਕੀਤਾ ਹੈ ।ਟਵੀਟ ਵਿੱਚ ਉਨ੍ਹਾਂ ਨੇ ਉਨ੍ਹਾਂ ਦੋ ਲੜਕੀਆਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਜਿਨ੍ਹਾਂ ਨੇ ਇਨਸਾਫ ਲਈ ਇਹ ਲੜਾਈ ਲੜੀ । ਟਵੀਟ ਵਿੱਚ ਕੈਫ ਨੇ ਲਿਖਿਆ ਕਿ ਭੀੜ ਨੇ ਨਿਰਦੋਸ਼ ਲੋਕਾਂ ਦੀ ਹੱਤਿਆ ਕਰਕੇ ਬਹੁਤ ਹੀ ਸ਼ਰਮਾਨਾਕ ਕੰਮ ਕੀਤਾ ਹੈ ।
ਸਲਾਮ ਉਨ੍ਹਾਂ ਦੋ ਬਹਾਦਰ ਲੜਕੀਆਂ ਨੂੰ ਜਿਨ੍ਹਾਂ ਨੇ ਇਨਸਾਫ ਲਈ ਇਹ ਲੜਾਈ ਲੜੀ ।ਸਾਬਕਾ ਕ੍ਰਿਕਟਰ ਦੇ ਟਵੀਟ 'ਤੇ ਹੋਰ ਯੂਜਰਸ ਨੇ ਵੀ ਆਪਣੀ ਪ੍ਰਤੀਕਿਰਿਆਂ ਦਿੱਤੀ ਹੈ । ਕਈ ਯੂਜਰਸ ਨੇ ਉਨ੍ਹਾਂ ਦੇ ਸਮਰਥਨ ਵਿੱਚ ਟਵੀਟ ਕੀਤੇ ਤਾਂ ਕਈ ਯੂਜਰਸ ਨੇ ਉਨ੍ਹਾਂ ਖਿਲਾਫ ਵੀ ਟਵੀਟ ਕੀਤੇ ਹਨ ।
ਏ.ਏ ਲਿਖਦੇ ਹਨ ਕਿ ਕੋਰਟ ਨੇ ਜਦੋਂ ਮੁਸਲਮਾਨ ਭੈਣਾਂ ਨੂੰ ਇਨਸਾਫ ਦਿੱਤਾ ਤਾਂ ਮਿਠਾਈਆਂ ਵੰਡੀ ਗਈਆਂ । ਪਰ ਜਦੋਂ ਅਦਾਲਤ ਨੇ ਹਿੰਦੂ ਭੈਣਾਂ ਨੂੰ ਇਨਸਾਫ ਦਿੱਤਾ ਤਾਂ ਸ਼ਹਿਰ 'ਚ ਦੰਗੇ ਫਸਾਦ ਹੋ ਗਏ, ਲਾਸ਼ਾਂ ਵਿਛ ਗਈਆਂ।
ਵਰਲਡ ਇਲੈਵਨ ਟੀਮ 'ਚ ਭਾਰਤੀ ਖਿਡਾਰੀਆਂ ਦੇ ਨਾ ਸ਼ਾਮਲ ਹੋਣ 'ਤੇ ਅਫਰੀਦੀ ਨੇ ਜਿਤਾਈ ਨਿਰਾਸ਼ਾ
NEXT STORY