ਨਵੀਂ ਦਿੱਲੀ— ਕਜ਼ਾਕਿਸਤਾਨ ਦੇ ਓਲੰਪਿਕ ਤਮਗਾ ਜੇਤੂ ਖਿਡਾਰੀ ਟੇਨ ਦੀ ਵੀਰਵਾਰ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਅਲਮਾਟੀ ਪੁਲਸ ਨੇ ਦੱਸਿਆ ਕਿ 2 ਵਿਅਕਤੀ ਟੇਨ ਦੀ ਕਾਰ 'ਚੋਂ ਸ਼ੀਸ਼ਾ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਟੇਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟੇਨ ਨੇ 2014 ਸੋਚੀ ਵਿੰਟਰ ਓਲੰਪਿਕਸ 'ਚ ਫਿਗਰ ਸਕੇਟਿੰਗ 'ਚ ਕਾਂਸੀ ਤਮਗਾ ਜਿੱਤਿਆ ਸੀ। ਉਹ ਕਜ਼ਾਕਿਸਤਾਨ ਵਲੋ ਓਲੰਪਿਕ ਤਮਗਾ ਜਿੱਤਣ ਵਾਲੇ ਪਹਿਲੇ ਸਕੇਟਰ ਸਨ।
ਇੰਟਰਨੈਸ਼ਨਲ ਸਕੇਟਿੰਗ ਯੂਨੀਅਨ ਨੇ ਟੇਨ ਦੀ ਹੱਤਿਆ 'ਤੇ ਡੂਗਾ ਦੁੱਖ ਪ੍ਰਗਟਾਇਆ। ਟੇਨ ਦਾ ਪਰਿਵਾਰ ਮੂਲਤ ਦੱਖਣੀ ਕੋਰੀਆ ਦੇ ਰਹਿਣ ਵਾਲੇ ਸਨ।
ਰੁਪਿੰਦਰ ਦੇ ਡਬਲ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾਇਆ
NEXT STORY