ਮੁੰਬਈ— ਗੁਜਰਾਤ ਰਣਜੀ ਟੀਮ ਦੇ ਅਨੁਭਵੀ ਪ੍ਰਿਯਾਂਕ ਪਾਂਚਾਲ ਸਤੰਬਰ 'ਚ ਭਾਰਤ ਆਉਣ ਵਾਲੀ ਨਿਊਜ਼ੀਲੈਂਡ-ਏ ਟੀਮ ਖਿਲਾਫ ਇੰਡੀਆ-ਏ ਟੀਮ ਦੀ ਅਗਵਾਈ ਕਰ ਸਕਦੇ ਹਨ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੱਖਣੀ ਅਫਰੀਕਾ ਖਿਲਾਫ ਇੰਡੀਆ-ਏ ਦੀ ਕਪਤਾਨੀ ਕਰਨ ਵਾਲੇ ਪਾਂਚਾਲ ਨੂੰ ਇਕ ਵਾਰ ਫਿਰ ਤੋਂ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਸੂਤਰਾਂ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਪਾਂਚਾਲ ਕਿਸੇ ਕਾਰਨ ਸੀਰੀਜ਼ 'ਚ ਹਿੱਸਾ ਨਹੀਂ ਲੈ ਪਾਉਂਦੇ ਹਨ ਤਾਂ ਹਨੁਮਾ ਵਿਹਾਰੀ ਟੀਮ ਦੀ ਕਪਤਾਨੀ ਕਰਨਗੇ। ਪਾਂਚਾਲ ਫਿਲਹਾਲ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ-ਏ ਟੀਮ ਸਤੰਬਰ 'ਚ ਭਾਰਤ ਦਾ ਦੌਰਾ ਕਰੇਗੀ। ਇੱਥੇ ਉਹ ਬੈਂਗਲੁਰੂ ਵਿੱਚ ਤਿੰਨ ਚਾਰ ਦਿਨਾਂ ਮੈਚ ਅਤੇ ਚੇਨਈ ਵਿੱਚ ਤਿੰਨ ਇੱਕ ਰੋਜ਼ਾ ਮੈਚ ਖੇਡੇਗੀ। ਨਿਊਜ਼ੀਲੈਂਡ-ਏ ਨੇ ਇਸ ਤੋਂ ਪਹਿਲਾਂ 2017 ਵਿੱਚ ਭਾਰਤ ਦਾ ਦੌਰਾ ਕੀਤਾ ਸੀ।
ਰਣਜੀ ਟਰਾਫੀ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਕਈ ਖਿਡਾਰੀਆਂ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਟੀਮ ਕੁਲਦੀਪ ਯਾਦਵ ਵਰਗੇ ਖਿਡਾਰੀਆਂ ਨੂੰ ਵੀ ਮੌਕਾ ਦੇਣਾ ਚਾਹੇਗੀ ਜੋ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ।
ਭਾਰਤ ਦੇ ਸਾਬਕਾ ਸਟਾਰ ਫੁੱਟਬਾਲਰ ਸਮਰ 'ਬਦਰੂ' ਬੈਨਰਜੀ ਦਾ ਦਿਹਾਂਤ, ਓਲੰਪਿਕ 'ਚ ਲੈ ਚੁੱਕੇ ਸਨ ਹਿੱਸਾ
NEXT STORY