ਰਾਜਕੋਟ(ਬਿਊਰੋ)— ਨਿਊਜ਼ੀਲੈਂਡ ਦੇ ਲੈੱਗ ਸਪਿਨਰ ਈਸ਼ ਸੋਢੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਭਾਰਤ ਖਿਲਾਫ ਖੇਡੇ ਜਾਣ ਵਾਲੇ ਦੂਜੇ ਮੈਚ ਵਿਚ ਆਪਣਾ ਸਰਵਸ੍ਰੇਸ਼ਠ ਦੇਵੇਗੀ ਅਤੇ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ਵਿਚ ਹੋਣ ਵਾਲੇ ਮੈਚ ਵਿਚ ਮੇਜ਼ਬਾਨ ਭਾਰਤੀ ਟੀਮ ਨੂੰ ਮਾਤ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੂਜੇ ਟੀ-20 ਮੈਚ ਵਿਚ ਸ਼ਨੀਵਾਰ ਨੂੰ ਆਹਮੋਂ-ਸਾਹਮਣੇ ਹੋਣਗੀਆਂ।
ਪਿੱਚ ਨੂੰ ਵੇਖ ਕੇ ਤੈਅ ਕਰਾਂਗੇ ਕਿ ਕਿਸ ਤਰ੍ਹਾਂ ਨਾਲ ਖੇਡਣਾ ਹੈ
ਭਾਰਤ ਨੇ ਦਿੱਲੀ ਵਿਚ ਖੇਡੇ ਗਏ ਮੈਚ ਵਿਚ ਕੀਵੀ ਟੀਮ ਨੂੰ 53 ਦੌੜਾਂ ਨਾਲ ਮਾਤ ਦਿੱਤੀ ਸੀ। ਇਸ ਮੈਚ ਵਿਚ ਕੀਵੀ ਟੀਮ ਖੇਡ ਦੇ ਹਰ ਖੇਤਰ ਵਿਚ ਭਾਰਤ ਤੋਂ ਪਿੱਛੇ ਰਹੀ ਸੀ ਅਤੇ ਪਹਿਲੀ ਵਾਰ ਖੇਡ ਦੇ ਸਭ ਤੋਂ ਛੋਟੇ ਪ੍ਰਾਰੂਪ ਵਿਚ ਉਹ ਭਾਰਤ ਤੋਂ ਹਾਰੀ ਸੀ। ਸੋਢੀ ਨੇ ਕਿਹਾ, ''ਅਸੀਂ ਜੋ ਵੀ ਮੈਚ ਖੇਡਦੇ ਹਾਂ ਉਸ ਵਿਚ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੇ ਦੇਸ਼ ਲਈ ਮੈਚ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਅਗਲਾ ਮੈਚ ਵਿਚ ਵੀ ਇਸ ਮਾਨਸਿਕਤਾ ਨਾਲ ਖੇਡਾਂਗੇ। ਅਸੀਂ ਪਿੱਚ ਨੂੰ ਵੇਖਾਂਗੇ ਤੈਅ ਕਰਾਂਗੇ ਕਿ ਸਾਨੂੰ ਕਿਸ ਤਰ੍ਹਾਂ ਨਾਲ ਖੇਡਣਾ ਹੈ ਅਤੇ ਉਮੀਦ ਹੈ ਕਿ ਪ੍ਰਸਥਿਤੀਆਂ ਦਾ ਵਧੀਆ ਢੰਗ ਨਾਲ ਫਾਇਦਾ ਚੁੱਕਦੇ ਹੋਏ ਅਸੀਂ ਜਿੱਤ ਹਾਸਲ ਕਰਾਂਗੇ।''
ਲੈੱਗ ਸਪਿਨਰ ਨੇ ਕਿਹਾ, ''0-1 ਨਾਲ ਪਿੱਛੇ ਰਹਿਣ ਦੇ ਬਾਅਦ ਵਾਪਸੀ ਕਰਨਾ ਮੁਸ਼ਕਲ ਹੁੰਦਾ ਹੈ, ਪਰ ਹੁਣ ਦੋ ਮੈਚ ਬਾਕੀ ਹਨ ਅਤੇ ਸਾਨੂੰ ਆਪਣਾ ਸਰਵਸ੍ਰੇਸ਼ਠ ਦੇਣਾ ਹੈ। ਟੀ-20 ਕ੍ਰਿਕਟ ਵਿਚ ਲੈਅ ਹਾਸਲ ਕਰਨਾ ਕਾਫ਼ੀ ਮਾਇਨੇ ਰੱਖਦਾ ਹੈ। ਮੇਰਾ ਮੰਨਣਾ ਹੈ ਕਿ ਭਾਰਤ ਨੇ ਸ਼ੁਰੂ ਵਿੱਚ ਚੰਗੀ ਸਾਂਝੇਦਾਰੀ ਕੀਤੀ ਸੀ ਅਤੇ ਇਸ ਤੋਂ ਉਨ੍ਹਾਂ ਨੂੰ ਲੈਅ ਹਾਸਲ ਕਰਨ ਵਿਚ ਮਦਦ ਮਿਲੀ।''
BCCI ਦੇ ਦੋਸ਼ਾਂ ਦੇ ਖਿਲਾਫ ਹੁਣ ਸੁਪਰੀਮ ਕੋਰਟ 'ਚ ਅਪੀਲ ਕਰਨਗੇ ਸ਼੍ਰੀਸੰਥ
NEXT STORY