ਇਨਜਾਈ (ਜਾਪਾਨ)— ਧਾਕੜ ਗੋਲਫਰ ਟਾਈਗਰ ਵੁਡਸ ਨੇ ਇੱਥੇ ਸੋਮਵਾਰ ਨੂੰ ਜੋਜੋ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਸੈਮ ਸਨੇਡ ਦੇ 54 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ। ਵੁਡਸ ਦੇ ਕਰੀਅਰ ਦਾ ਇਹ 82ਵਾਂ ਯੂ. ਐੱਸ. ਪੀ. ਜੀ. ਟੀ. ਏ. ਟੂਰ ਖਿਤਾਬ ਹੈ ਜਿਸ 'ਚ ਜਿੱਤ ਹਾਸਲ ਕਰਕੇ ਇਸ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ 'ਚ ਸ਼ੁਮਾਰ ਸਨੇਡ ਦੇ ਰਿਕਾਰਡ ਦੀ ਬਰਾਬਰੀ ਕੀਤੀ।

ਵੁਡਸ ਦੇ ਖੱਬੇ ਗੋਡੇ ਦੀ ਸਰਜਰੀ ਅਗਸਤ 'ਚ ਹੋਈ ਸੀ ਜਿਸ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਹੈ। ਅਜੇ ਤਕ 15 ਮੇਜਰ ਖਿਤਾਬ ਜਿੱਤ ਚੁੱਕੇ ਇਸ ਖਿਡਾਰੀ ਨੂੰ ਸਥਾਨਕ ਦਾਅਵੇਦਾਰ ਹੇਦਿਕੀ ਮਾਤਸੁਆਮਾ ਨੇ ਸਖਤ ਟੱਕਰ ਦਿੱਤੀ ਪਰ ਖਰਾਬ ਮੌਸਮ ਦੇ ਬਾਅਦ ਵੀ ਵੁਡਸ ਨੇ ਤਿੰਨ ਸ਼ਾਟ ਦੀ ਬੜ੍ਹਤ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਵੁਡਸ ਦਾ ਕੁਲ ਸਕੋਰ 19 ਅੰਡਰ ਦਾ ਰਿਹਾ। ਇਸ ਜਿੱਤ ਨਾਲ ਵੁਡਸ ਨੂੰ ਪੁਰਸਕਾਰ ਰਾਸ਼ੀ 'ਚ 17.55 ਲੱਖ ਡਾਲਰ ਮਿਲੇ।
ਫੈਡਰਰ ਨੇ 10ਵੀਂ ਵਾਰ ਜਿੱਤਿਆ ਬਾਸੇਲ ਖਿਤਾਬ
NEXT STORY