ਹੈਮਿਲਟਨ- ਨਿਊਜ਼ੀਲੈਂਡ ਦੇ ਤਜਰਬੇਕਾਰ ਖਿਡਾਰੀ ਟਿਮ ਸਾਊਦੀ ਨੇ ਸ਼ਨੀਵਾਰ ਨੂੰ ਇੱਥੇ ਆਪਣਾ 98ਵਾਂ ਛੱਕਾ ਜੜਦੇ ਟੈਸਟ ਕ੍ਰਿਕਟ 'ਚ ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਕ੍ਰਿਸ ਗੇਲ ਦੇ ਛੱਕਿਆਂ ਦੀ ਗਿਣਤੀ ਦੀ ਬਰਾਬਰੀ ਕਰ ਲਈ ਤੇ ਆਲ ਟਾਈਮ ਸੂਚੀ 'ਚ ਸੰਯੁਕਤ ਚੌਥੇ ਸਥਾਨ 'ਤੇ ਪੁੱਜ ਗਏ। ਸਾਊਦੀ ਆਪਣਾ 107ਵਾਂ ਤੇ ਆਖਰੀ ਟੈਸਟ ਖੇਡ ਰਹੇ ਹਨ
ਉਨ੍ਹਾਂ ਨੇ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਟੈਸਟ ਦੇ ਸ਼ੁਰੂਆਤੀ ਦਿਨ ਤਿੰਨ ਛੱਕੇ ਜੜ ਕੇ ਗੇਲ ਦੀ ਬਰਾਬਰੀ ਕੀਤੀ। ਉਨ੍ਹਾਂ ਨੇ ਇਸ ਦੌਰਾਨ 10 ਗੇਂਦਾਂ 'ਤੇ 23 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 9 ਵਿਕਟਾਂ 'ਤੇ 315 ਦੌੜਾਂ ਬਣਾਈਆਂ।
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ 110 ਟੈਸਟ ਮੈਚਾਂ 'ਚ ਹੁਣ ਤਕ 133 ਛੱਕਿਆਂ ਦੇ ਨਾਲ ਆਲ ਟਾਈਮ ਲਿਸਟ 'ਚ ਸਿਖਰ 'ਤੇ ਹਨ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬੈਂਡਨ ਮੈਕੁਲਮ ਹਨ ਜਿਨ੍ਹਾਂ ਦੇ ਨਾਂ 101 ਮੈਚਾਂ 'ਚ 107 ਛੱਕੇ ਹਨ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ 96 ਟੈਸਟ ਮੈਚਾਂ 'ਚ 100 ਛੱਕਿਆਂ ਨਾਲ ਤੀਜੇ ਸਥਾਨ 'ਤੇ ਹਨ।
3 ਖਿਡਾਰੀਆਂ 'ਤੇ ਲਾਏ ਰੇ.. ਦੇ ਇਲਜ਼ਾਮ, ਸਜ਼ਾ ਤੋਂ ਬਾਅਦ ਬੋਲੀ- ਮੈਂ ਤਾਂ ਝੂਠ ਕਿਹਾ
NEXT STORY