ਨਵੀਂ ਦਿੱਲੀ— ਕ੍ਰਿਕਟ ਨੂੰ ਸੰਭਾਵਨਾਵਾਂ ਦੀ ਖੇਡ ਕਿਹਾ ਜਾਂਦਾ ਹੈ, ਇਸ 'ਚ ਪਤਾ ਨਹੀਂ ਚੱਲਦਾ ਕਿ ਖੇਡ ਕਦੋ ਕਿਸ ਦੇ ਪੱਖ 'ਚ ਚਲਾ ਜਾਵੇ। ਅੱਜ ਹੀ ਦੇ ਦਿਨ ਯਾਨੀ ਕਿ 25 ਸਤੰਬਰ 2004 ਦੇ ਚੈਂਪੀਅਨ ਟਰਾਫੀ ਫਾਈਨਲ 'ਚ ਵੀ ਕੁਝ ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਿਆ ਸੀ। ਖਿਡਾਬੀ ਮੁਕਾਬਲਾ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਹੋਇਆ ਸੀ। ਜਿਸ ਨੂੰ ਵੈਸਟਇੰਡੀਜ਼ ਨੇ 2 ਵਿਕਟਾਂ ਨਾਲ ਜਿੱਤ ਕੇ ਪਹਿਲੀ ਵਾਰ ਆਈ. ਸੀ. ਸੀ. ਚੈਂਪੀਅਨਸ ਟਰਾਫੀ ਆਪਣੇ ਨਾਂ ਕੀਤੀ ਸੀ।

ਵਾਵੇਲ ਹਿੰਡ੍ਰਸ ਅਤੇ ਇਯਾਨ ਬ੍ਰੇਡਸ਼ਾ ਦੀ ਬਿਹਤਰੀਨ ਗੇਂਦਬਾਜ਼ੀ ਦੇ ਸਾਹਮਣੇ ਇੰਗਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.4 ਓਵਰਾਂ 'ਚ ਸਿਰਫ 217 ਦੌੜਾਂਹੀ ਬਣਾਈਆਂ। ਇੰਗਲੈਂਡ ਵਲੋਂ ਮਾਰਕਸ ਟ੍ਰੈਸਕੋਥਿਕ ਨੇ ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 124 ਗੇਂਦਾਂ ਦਾ ਸਾਹਮਣਾ ਕਰਦੇ ਹੋਏ 104 ਦੌੜਾਂ ਬਣਾਈਆਂ, ਜਿਸ 'ਚ ਉਸ ਨੇ 14 ਚੌਕੇ ਲਗਾਏ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ੀ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ। ਵਾਵੇਲ ਹਿੰਡ੍ਰਸ ਨੇ 3 ਅਤੇ ਇਯਾਨ ਬ੍ਰੇਡਸ਼ਾ ਨੇ 2 ਵਿਕਟਾਂ ਹਾਸਲ ਕੀਤੀਆਂ।
ਇਸ ਦੇ ਜਵਾਬ 'ਚ ਵੈਸਟਇੰਡੀਜ਼ ਦੀ ਵੀ ਸ਼ੁਰੂਆਤ ਕਾਫੀ ਖਰਾਬ ਰਹੀ ਸੀ, ਉਸ ਨੇ ਆਪਣੀਆਂ 8 ਵਿਕਟਾਂ 33.4 ਓਵਰਾਂ 'ਚ ਹੀ ਗੁਆ ਦਿੱਤੀਆਂ ਅਤੇ ਟੀਮ ਦਾ ਸਕੋਰ ਸਿਰਫ 147 ਸੀ। ਹਾਰ ਦੇ ਨੇੜੇ ਪਹੁੰਚ ਚੁੱਕੀ ਵਿੰਡੀਜ਼ ਟੀਮ ਨੂੰ ਕਾਰਟਨੀ ਬ੍ਰਾਊਨ ਅਤੇ ਇਯਾਨ ਬ੍ਰੇਡਸ਼ਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਦੋਵਾਂ ਨੇ 9ਵੇਂ ਵਿਕਟ ਦੇ ਲਈ ਨਾਬਾਦ 71 ਦੌੜਾਂ ਦੀ ਸਾਝੇਦਾਰੀ ਕਰ ਕੇ ਇੰਗਲੈਂਡ ਦਾ ਪਹਿਲੀ ਵਾਰ ਆਈ. ਸੀ. ਸੀ. ਦਾ ਵੱਡਾ ਟੂਰਨਾਮੈਂਟ ਜਿੱਤਣ ਦਾ ਸੁਪਨਾ ਤੋੜ ਦਿੱਤਾ।
ਵਨਡੇ ਕ੍ਰਿਕਟ ਦਾ ਦੂਜਾ ਸਭ ਤੋਂ ਵੱਡਾ ਰਿਕਾਰਡ, ਇਕ ਦਿਨ 'ਚ ਲੱਗੇ 43 ਛੱਕੇ
NEXT STORY