ਨਵੀਂ ਦਿੱਲੀ— ਅੱਜ ਉਸ ਮਹਾਨ ਧਮਾਕੇਦਾਰ ਬੱਲੇਬਾਜ਼ ਦਾ ਜਨਮ ਦਿਨ ਹੈ ਜਿਸ ਦੇ ਸਾਹਮਣੇ ਗੇਂਦਬਾਜ਼ ਗੇਂਦਬਾਜ਼ੀ ਕਰਨ ਤੋਂ ਡਰਦੇ ਹਨ। ਉਹ ਬੱਲੇਬਾਜ਼ ਹੈ ਦੱਖਣੀ ਅਫਰੀਕਾ ਦਾ ਏ. ਬੀ. ਡਿਵੀਲੀਅਰਸ। ਡਿਵੀਲੀਅਰਸ ਦਾ ਅੱਜ 34ਵਾਂ ਜਨਮ ਦਿਨ ਹੈ। ਇਸ ਮਹਾਨ ਬੱਲੇਬਾਜ਼ ਦਾ ਜਨਮ 17 ਫਰਵਰੀ 1984 ਨੂੰ ਦੱਖਣੀ ਅਫਰੀਕਾ ਦੇ ਵਰਮਬਾਡ ਟ੍ਰਾਂਵਾਲ ਸੂਬੇ 'ਚ ਹੋਇਆ ਸੀ। ਏ. ਬੀ. ਡਿਵੀਲੀਅਰਸ ਸਾਰੇ ਫਾਰਮੈਟਾਂ 'ਚ ਬੈਸਟ ਬੱਲੇਬਾਜ਼ ਹਨ। ਇਸ ਬੱਲੇਬਾਜ਼ ਨੂੰ 360 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਚਾਰੇ ਪਾਸੇ ਚੌਕੇ, ਛੱਕੇ ਲਗਾਉਦਾ ਹੈ।
ਡਿਵੀਲੀਅਰਸ ਨੇ ਟੈਸਟ ਕਰੀਅਰ 'ਚ 110 ਮੈਚਾਂ ਦੀ 183 ਪਾਰੀਆ 'ਚ 8338 ਦੌੜਾਂ ਹਨ, ਜਿਸ 'ਚ 21 ਸੈਂਕੜੇ, 2 ਦੋਹਰੇ ਸੈਂਕੜੇ ਤੇ 42 ਅਰਧ ਸੈਂਕੜੇ ਹਨ। ਉਨ੍ਹਾਂ ਨੇ ਵਨ ਡੇ ਕਰੀਅਰ 'ਤ 228 ਮੈਚਾਂ 'ਚ 9577 ਦੌੜਾਂ ਹਨ, ਜਿਸ 'ਚ 25 ਸੈਂਕੜੇ ਤੇ 53 ਅਰਧ ਸੈਂਕੜੇ ਹਨ ਤੇ ਉਨ੍ਹਾਂ ਨੇ ਟੀ-20 ਸੀਰੀਜ਼ 'ਚ 78 ਮੈਚਾਂ 'ਚ 1672 ਦੌੜਾਂ 'ਚ 10 ਅਰਧ ਸੈਂਕੜੇ ਲਗਾਏ ਹਨ।
ਅਦਿਤੀ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ
NEXT STORY