ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਕੋਲ ਟੀ-20 ਇੰਟਰਨੈਸ਼ਨਲ ਦਾ ਇਕ ਖਾਸ ਮੁਕਾਮ ਹਾਸਲ ਕਰਨ ਦਾ ਮੌਕਾ ਹੈ। ਸ਼ਨੀਵਾਰ ਨੂੰ ਵੈਸਟਇੰਡੀਜ਼ ਦੇ ਖਿਲਾਫ 10 ਦੌੜਾਂ ਬਣਾਉਂਦੇ ਹੀ ਕਪਤਾਨ ਕੋਹਲੀ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜਾਂ ਦੀ ਸੂਚੀ 'ਚ ਇਕ ਸਥਾਨ ਉਪਰ ਪਹੁੰਚ ਜਾਣਗੇ। ਇਸ ਲਿਸਟ 'ਚ ਵਿਰਾਟ ਤੋਂ ਅੱਗੇ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ ਹਨ । ਜੇਕਰ ਕੋਹਲੀ ਫਲੋਰੀਡਾ 'ਚ 9 ਦੌੜਾਂ ਬਣਾ ਲੈਂਦੇ ਹਨ ਤਾਂ ਕੀਵੀ ਓਪਨਰ ਗਪਟਿਲ ਦੀ ਬਰਾਬਰੀ ਕਰ ਲੈਣਗੇ ਤੇ 10 ਦੌੜਾਂ ਬਣਾਉਂਦੇ ਹੀ ਉਨ੍ਹਾਂ ਨੂੰ ਪਿੱਛੇ ਛੱਡ ਦੇਣਗੇ।
ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ 67 ਟੀ-20 ਇੰਟਰਨੈਸ਼ਨਲ ਮੈਚਾਂ 'ਚ 2263 ਦੌੜਾਂ ਹਨ ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਲਿਸਟ 'ਚ ਤੀਜੇ ਨੰਬਰ 'ਤੇ ਹਨ। ਮੌਜੂਦਾ ਫ਼ਾਰਮ ਨੂੰ ਵੇਖਦੇ ਹੋਏ ਵਿਰਾਟ ਲਈ ਇਹ ਆਂਕੜਾ ਪਾਰ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਵਿਖਾਈ ਦੇ ਰਿਹਾ ਹੈ। ਕੀ. ਵੀ. ਕ੍ਰਿਕੇਟਰ ਗਪਟਿਲ ਨੇ 76 ਮੈਚਾਂ 'ਚ 33.91 ਦੀ ਔਸਤ ਨਾਲ 2272 ਦੌੜਾਂ ਬਣਾਈਆਂ ਹਨ। ਉਹ ਸਭ ਤੋਂ ਜ਼ਿਆਦਾ ਟੀ-20 ਇੰਟਰਨੈਸ਼ਨਲ ਦੌੜਾਂ ਬਣਾਉਣ ਦੀ ਲਿਸਟ 'ਚ ਦੂਜੇ ਨੰਬਰ 'ਤੇ ਹਨ। ਇਸ ਲਿਸਟ 'ਚ ਟਾਪ ਕ੍ਰਿਕਟਰ ਦੀ ਗੱਲ ਕਰੀਏ ਤਾਂ ਭਾਰਤੀ ਓਪਨਰ ਰੋਹਿਤ 2331 ਦੌੜਾਂ ਦੇ ਨਾਲ ਪਹਿਲੇ ਨੰਬਰ 'ਤੇ ਹੈ।
ਰੋਹਿਤ ਸ਼ਰਮਾ (ਭਾਰਤ) : 2331 ਦੌੜਾਂ
ਮਾਰਟਿਨ ਗਪਟਿਲ (ਨਿਊਜ਼ੀਲੈਂਡ) : 2272 ਦੌੜਾਂ
ਵਿਰਾਟ ਕੋਹਲੀ (ਭਾਰਤ) : 2263 ਦੌੜਾਂ
ਸ਼ੋਇਬ ਮਲਿਕ (ਪਾਕਿਸਤਾਨ) : 2263 ਦੌੜਾਂ
ਬਰੈਂਡਨ ਮੈਕਲਮ (ਨਿਊੀਲੈਂਡ) : 2140 ਦੌੜਾਂ
ਵੈਸਟਇੰਡੀਜ਼ ਦੌਰਾ ਪੰਤ ਲਈ ਕ੍ਰਿਕਟ ਦੀ ਪ੍ਰਤਿਭਾ ਦਿਖਾਉਣ ਦਾ ਵੱਡਾ ਮੌਕਾ : ਕੋਹਲੀ
NEXT STORY