ਸਪੋਰਟਸ ਡੈਸਕ- ਅਮਰੀਕੀ ਅਰਬਪਤੀ ਟਾਡ ਬੋਹਲੀ ਨੇ ਸ਼ਨੀਵਾਰ ਨੂੰ ਰੂਸੀ ਕਾਰੋਬਾਰੀ ਰੋਮਨ ਅਬ੍ਰਾਮੋਵਿਚ ਤੋਂ ਚੇਲਸੀ ਫੁੱਟਬਾਲ ਕਲੱਬ 4.25 ਅਰਬ ਪਾਊਂਡ (5.24 ਅਰਬ ਡਾਲਰ) 'ਚ ਖ਼ਰੀਦਿਆ। ਚੇਲਸੀ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਸੂਚਨਾ 'ਚ ਕਿਹਾ ਕਿ ਚੇਲਸੀ ਫੁੱਟਬਾਲ ਕਲੱਬ ਇਹ ਪੁਸ਼ਟੀ ਕਰਦਾ ਹੈ ਕਿ ਟਾਡ ਬੋਹਲੀ, ਕਲੀਅਰਲੇਕ ਕੈਪੀਟਲ, ਮਾਰਕ ਵਾਲਟਰ ਤੇ ਹਾਂਸਜੋਰਗ ਵਿਸ ਦੀ ਅਗਵਾਈ ਵਾਲੇ ਸਮੂਹ ਨੂੰ ਕਲੱਬ ਦੀ ਮਾਲਕੀ ਸੌਂਪਣ ਲਈ ਸ਼ਰਤਾਂ ਤੈਅ ਹੋ ਗਈਆਂ ਹਨ।
ਕੱਲਬ ਨੇ ਦੱਸਿਆ ਕਿ ਜੇਕਰ ਬ੍ਰਿਟਿਸ਼ ਸਰਕਾਰ ਅਬ੍ਰਾਮੋਵਿਚ ਦੇ ਖ਼ਾਤੇ 'ਚ ਲੈਣ-ਦੇਣ ਦੀ ਇਜਾਜ਼ਤ ਦਿੰਦੀ ਹੈ ਤਾਂ ਇਹ ਸੌਦਾ ਮਈ ਦੇ ਅੰਤ ਤਕ ਪੂਰਾ ਹੋ ਸਕਦਾ ਹੈ। ਅਬ੍ਰਾਮੋਵਿਚ ਨੇ ਮਾਰਚ ਦੇ ਸ਼ੁਰੂ 'ਚ ਕਲੱਬ ਨੂੰ ਵੇਚਣ ਦਾ ਐਲਾਨ ਕੀਤਾ ਸੀ ਜਿਸ ਤੋਂ ਕੁਝ ਸਮੇਂ ਬਾਅਦ ਹੀ ਬ੍ਰਿਟਿਸ਼ ਸਲਕਾਰ ਨੇ ਯੂਕ੍ਰੇਨ 'ਚ ਫੌਜੀ ਮੁਹਿੰਮ ਦੇ ਕਾਰਨ ਉਨ੍ਹਾਂ 'ਤੇ ਵਿਅਕਤੀਗਤ ਪਾਬੰਦੀਆਂ ਲਗਾ ਦਿੱਤੀਆਂ ਸਨ।
ਅਬ੍ਰਾਮੋਵਿਚ ਨੇ ਚੇਲਸੀ ਫੁੱਟਬਾਲ ਕਲੱਬ ਨੂੰ 2003 'ਚ ਖ਼ਰੀਦਿਆ ਸੀ, ਜਿਸ ਤੋ ਬਾਅਦ ਤੋਂ ਚੇਲਸੀ 5 ਵਾਰ ਇੰਗਲਿਸ਼ ਫੁੱਟਬਾਲ ਚੈਂਪੀਅਨਸ਼ਿਪ, ਤਿੰਨ ਵਾਰ ਇੰਗਲਿਸ਼ ਕੱਪ ਤੇ ਦੋ-ਦੋ ਵਾਰ ਯੂਏਫਾ ਚੈਂਪੀਅਨਸ ਲੀਗ ਤੇ ਯੂਏਫਾ ਯੂਰਪੀ ਲੀਗ ਜਿੱਤ ਚੁੱਕਾ ਹੈ।
IPL 2022 : ਮੁੰਬਈ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਹੈੱਡ ਟੂ ਹੈੱਡ ਤੇ ਪਲੇਇੰਗ 11 'ਤੇ ਇਕ ਝਾਤ
NEXT STORY