ਟੋਕੀਓ (ਭਾਸ਼ਾ) - ਟੋਕੀਓ ਦੀ ਗਰਵਨਰ ਓਲੰਪਿਕ ਅਤੇ ਪੈਰਾਲੰਪਿਕ ਦੀਆਂ ਤਿਆਰੀਆਂ ਕਾਰਨ ਹੋਈ ਥਕਾਵਟ ਤੋਂ ਉੱਭਰਣ ਲਈ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਤੋਂ 1 ਮਹੀਨਾਂ ਪਹਿਲਾਂ ਛੁੱਟੀ ਲਵੇਗੀ। ਮੇਜਬਾਨ ਸ਼ਹਿਰ ਦੀ ਗਰਵਨਰ ਯੁਰੀਕੋ ਕੋਇਕੇ ਜਾਪਾਨ ਦੀ ਰਾਜਧਾਨੀ ’ਚ ਓਲੰਪਿਕ ਅਤੇ ਪੈਰਾਲੰਪਿਕ ਦੀਆਂ ਤਿਆਰੀਆਂ ’ਚ ਲੱਗੀ ਹੋਈ ਸੀ, ਜਿਸ ’ਚ ਸ਼ਹਿਰ ਨੂੰ ਕੋਰੋਨਾ ਵਾਇਰਸ ਤੋਂ ਬਚਾਏ ਰੱਖਣ ਦਾ ਕੰਮ ਵੀ ਸ਼ਾਮਲ ਸੀ।
ਉਹ ਕੋਰੋਨਾ ਵਾਇਰਸ ਨੂੰ ਲੈ ਕੇ ਉਪਰਾਲਿਆਂ ਲਈ ਸੀਨੀਅਰ ਅਧਿਕਾਰੀਆਂ ਨਾਲ ਬੈਠਕਾਂ ਕਾਰਨ ਹਫ਼ਤੇ ਦੀਆਂ ਛੁੱਟੀਆਂ ’ਚ ਵੀ ਅਤੇ ਰਾਤ-ਰਾਤ ਭਰ ਕੰਮ ਕਰਦੀ ਰਹੀ। ਨਾਲ ਹੀ ਉਹ ਮੈਟ੍ਰੋਪੋਲਿਟਨ ਸਰਕਾਰ ਦੀ ਇਮਾਰਤ ਦੇ ਪ੍ਰਵੇਸ਼ ’ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨਾਲ ਵੀ ਗੱਲ ਕਰਦੀ। ਮੰਗਲਵਾਰ ਨੂੰ ‘ਕੋਵਿਡ-19’ ਨਾਲ ਸਬੰਧਤ ਆਨਲਾਈਨ ਬੈਠਕ ’ਚ ਉਨ੍ਹਾਂ ਨੇ ਆਪਣੀ ਆਵਾਜ਼ ’ਚ ਬਦਲਾਅ (ਗਲਾ ਬੈਠਣ) ਲਈ ਮੁਆਫੀ ਵੀ ਮੰਗੀ ਸੀ।
ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਿੰਗ ਚੈਂਪੀਅਨ ਸੜਕ ’ਤੇ ਵੇਚ ਰਹੀ ਨਮਕੀਨ-ਬਿਸਕਿਟ
NEXT STORY