ਸਪੋਰਟਸ ਡੈਸਕ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਬੁਲਾਰੇ ਮਾਰਕ ਐਡਮਸ ਨੇ ਇਨ੍ਹਾਂ ਖ਼ਦਸ਼ਿਆਂ ਨੂੰ ਖ਼ਾਰਜ ਕੀਤਾ ਹੈ ਕਿ ਜਾਪਾਨ ਦੀ ਰਾਏ ਨਾ-ਪੱਖੀ ਹੋਣ ਨਾਲ ਟੋਕੀਓ ਓਲੰਪਿਕ ਰੱਦ ਹੋਣਗੇ। ਜਦਕਿ ਆਈ. ਓ. ਸੀ. ਦੀ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਪ੍ਰਦਰਸ਼ਨਕਾਰੀਆਂ ਨੇ ਅੜਿੱਕਾ ਪਾਇਆ। ਆਖ਼ਰੀ ਸਵਾਲ ਤੋਂ ਪਹਿਲਾਂ ਸਕ੍ਰੀਨ ’ਤੇ ਇਕ ਪ੍ਰਦਰਸ਼ਨਕਾਰੀ ਕਾਲਾ ਤੇ ਚਿੱਟਾ ਬੈਨਰ ਲੈ ਕੇ ਓਲੰਪਿਕ ਦਾ ਵਿਰੋਧ ਕਰਦਾ ਨਜ਼ਰ ਆਇਆ। ਉਸ ਨੇ ਕਿਹਾ, ਕੋਈ ਓਲੰਪਿਕ ਨਹੀਂ ਹੋਣਗੇ। ਕਿਤੇ ਨਹੀਂ ਹੋਣਗੇ। ਨਾ ਲਾਸ ਏਂਜਲਸ ’ਚ ਨਾ ਹੀ ਟੋਕੀਓ ’ਚ। ਉਸ ਤੋਂ ਬਾਅਦ ਲਾਈਨ ਕਟ ਦਿੱਤੀ ਗਈ। ਐਡਮ ਨੇ ਇਸ ਰੁਕਾਵਟ ਨੂੰ ਜ਼ਿਆਦਾ ਤੂਲ ਨਾ ਦਿੰਦੇ ਹੋਏ ਕਿਹਾ ਕਿ ਆਈ. ਓ. ਸੀ. ਪ੍ਰਧਾਨ ਬਾਕ ਮੌਜੂਦ ਹੁੰਦੇ ਤਾਂ ਇਹ ਸਟੰਟ ਹੋਰ ਮਨੋਰੰਜਕ ਹੁੰਦਾ।
ਇਹ ਵੀ ਪੜ੍ਹੋ : AUS ਦੇ ਸਾਬਕਾ ਕ੍ਰਿਕਟਰ ਨੇ ਚੁਣੀ IPL ਦੀ ਪਲੇਇੰਗ XI, ਪੰਤ ਨੂੰ ਬਣਾਇਆ ਕਪਤਾਨ, ਕੋਹਲੀ ਤੇ ਰੋਹਿਤ ਬਾਹਰ
ਟੋਕੀਓ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਐਮਰਜੈਂਸੀ ਲਾਗੂ ਹੈ। ਜਾਪਾਨ ’ਚ ਹੋਈ ਰਾਏਸ਼ੁਮਾਰੀ ’ਚ ਵੀ ਜ਼ਿਆਦਾਤਾਰ ਲੋਕਾਂ ਦੀ ਰਾਏ ਸੀ ਕਿ 23 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇ। ਅਸੀਂ ਜਨਤਾ ਦੀ ਰਾਏ ਸੁਣਦੇ ਹਾਂ ਪਰ ਉਸ ਦੇ ਆਧਾਰ ’ਤੇ ਫ਼ੈਸਲਾ ਨਹੀਂ ਕਰਦੇ। ਖੇਡਾਂ ਹੋਣਗੀਆਂ ਤੇ ਹੋ ਕੇ ਰਹਿਣਗੀਆਂ। ਐਡਮਸ ਆਈ. ਓ. ਸੀ. ਪ੍ਰਧਾਨ ਥਾਮਸ ਬਾਕ ਦੀ ਨੁਮਾਇੰਦਗੀ ਕਰ ਰਹੇ ਸਨ ਜਿਨ੍ਹਾਂ ਦੀ ਅਗਲੀ ਹਫ਼ਤੇ ਹੋਣ ਵਾਲੀ ਜਾਪਾਨ ਯਾਤਰਾ ਰੱਦ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਡਾਲ ਦੀ ਸ਼ਾਪੋਵਾਲੋਵ ’ਤੇ ਸੰਘਰਸ਼ਪੂਰਨ ਜਿੱਤ
NEXT STORY