ਰੋਮ— ਰਾਫ਼ੇਲ ਨਡਾਲ ਨੇ ਕਲੇਅਕੋਰਟ ’ਤੇ ਲੰਬੇ ਤੇ ਸੰਘਰਸ਼ਪੂਰਨ ਮੈਚਾਂ ’ਚ ਆਪਣਾ ਦਮਖ਼ਮ ਫਿਰ ਤੋ ਸਾਬਤ ਕਰਦੇ ਹੋਏ ਤਿੰਨ ਸੈੱਟ ਤਕ ਚਲੇ ਮੈਚ ’ਚ ਜਿੱਤ ਹਾਸਲ ਕੀਤੀ ਤੇ ਇਟੈਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾਈ। ਆਪਣਾ 35ਵਾਂ ਜਨਮ ਦਿਨ ਮਨਾਉਣ ਦੀ ਤਿਆਰੀਆਂ ’ਚ ਲੱਗੇ ਨਡਾਲ ਨੇ 22 ਸਾਲ ਦੇ ਡੇਨਿਸ ਸ਼ਾਪੋਵਾਲੋਵ ਦੇ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਕੇ 3-6, 6-4, 7-6 (3) ਨਾਲ ਜਿੱਤ ਦਰਜ ਕੀਤੀ। ਨਡਾਲ ਪਹਿਲਾ ਸੈਟ ਗੁਆਉਣ ਦੇ ਬਾਅਦ ਦੂਜੇ ਸੈੱਟ ’ਚ ਵੀ 3-0 ਨਾਲ ਪਿੱਛੇ ਚਲ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਤੀਜੇ ਸੈੱਟ ’ਚ 6-5 ਦੇ ਸਕੋਰ ’ਤੇ ਦੋ ਮੈਚ ਪੁਆਇੰਟ ਬਚਾਏ। ਰੋਮ ’ਚ 9 ਵਾਰ ਦੇ ਚੈਂਪੀਅਨ ਨਡਾਲ ਦਾ ਅਗਲਾ ਮੁਕਾਬਲਾ ਅਲੇਕਸਾਂਦਰ ਜਵੇਰੇਵ ਨਾਲ ਹੋਵੇਗਾ ਜਿਨ੍ਹਾਂ ਨੇ 2017 ’ਚ ਇਹ ਖ਼ਿਤਾਬ ਜਿੱਤਿਆ ਸੀ।
AUS ਦੇ ਸਾਬਕਾ ਕ੍ਰਿਕਟਰ ਨੇ ਚੁਣੀ IPL ਦੀ ਪਲੇਇੰਗ XI, ਪੰਤ ਨੂੰ ਬਣਾਇਆ ਕਪਤਾਨ, ਕੋਹਲੀ ਤੇ ਰੋਹਿਤ ਬਾਹਰ
NEXT STORY