ਟੋਕੀਓ (ਵਾਰਤਾ) : ਪਿਛਲੇ ਰਿਓ ਓਲੰਪਿਕਸ ਦੀ ਚਾਂਦੀ ਤਮਗਾ ਜੇਤੂ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਸ਼ਨੀਵਾਰ ਨੂੰ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਦੇ ਹੱਥੋਂ ਸੈਮੀਫਾਈਨਲ ਵਿਚ 18-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਸਿੰਧੂ ਦਾ ਟੋਕੀਓ ਓਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਦਾ ਸੁਫ਼ਨਾ ਟੁੱਟ ਗਿਆ।
ਇਹ ਵੀ ਪੜ੍ਹੋ: ਡਿਪ੍ਰੈਸ਼ਨ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ, ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ
ਸਿੰਧੂ ਹੁਣ ਐਤਵਾਰ ਨੂੰ ਟੋਕੀਓ ਓਲੰਪਿਕਸ ਵਿਚ ਕਾਂਸੀ ਤਮਗੇ ਲਈ ਚੀਨ ਦੀ ਬਿੰਗ ਜਿਆਓ ਨਾਲ ਭਿੜੇਗੀ, ਜਿਸ ਨੂੰ ਹਮਵਤਨ ਚੇਨ ਯੂ ਫੇਈ ਨੇ ਪਹਿਲੇ ਸੈਮੀਫਾਈਨਲ ਵਿਚ 21-16, 13-21, 21-12 ਨਾਲ ਹਰਾਇਆ ਸੀ। ਤਾਈ ਜੂ ਯਿੰਗ ਨੇ ਇਸ ਜਿੱਤ ਨਾਲ ਫਾਈਨਲ ਵਿਚ ਸਥਾਨ ਬਣਾ ਲਿਆ। ਸਿੰਧੂ ਇਸ ਹਾਰ ਦੇ ਬਾਅਦ ਹੁਣ ਆਪਣੇ ਪਿਛਲੇ ਰਿਓ ਓਲੰਪਿਕ ਵਿਚ ਜਿੱਤੇ ਚਾਂਦੀ ਤਮਗੇ ਦਾ ਬਚਾਅ ਨਹੀਂ ਕਰ ਸਕੇਗੀ।6ਵਾਂ ਦਰਜਾ ਪ੍ਰਾਪਤ ਸਿੰਧੂ ਨੇ ਸ਼ੁੱਕਰਵਾਰ ਨੂੰ ਕੁਆਟਰ ਫਾਈਨਲ ਵਿਚ ਜਾਪਾਨ ਦੀ ਵਿਸ਼ਵ ਵਿਚ ਪੰਜਵੇਂ ਨੰਬਰ ਦੀ ਅਕਾਨੇ ਯਾਮਾਗੁਚੀ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ: 3 ਵਿੱਚੋਂ 2 ਰਾਊਂਡ ਜਿੱਤ ਕੇ ਹਾਰੀ ਮੈਰੀਕਾਮ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਫ਼ੈਸਲਿਆਂ 'ਤੇ ਚੁੱਕੇ ਸਵਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਓਲੰਪਿਕਸ : ਕੁਆਰਟਰ ਫ਼ਾਈਨਲ ’ਚ ਹਾਰੀ ਪੂਜਾ ਰਾਣੀ, ਤਮਗ਼ੇ ਦੀ ਆਸ ਟੁੱਟੀ
NEXT STORY