ਸਪੋਰਟਸ ਡੈਸਕ– ਭਾਰਤ ਲਈ ਟੋਕੀਓ ਓਲੰਪਿਕ ’ਚ ਪਹਿਲਾ ਤਮਗ਼ਾ ਮੀਰਾਬਾਈ ਚਾਨੂ ਨੇ ਜਿੱਤਿਆ ਸੀ ਉਸ ਤੋਂ ਬਾਅਦ ਇਕ ਵੀ ਮੈਡਲ ਭਾਰਤ ਨੂੰ ਨਹੀਂ ਮਿਲਿਆ ਹੈ। ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ ’ਚ ਪੂਜਾ ਰਾਣੀ ਨੂੰ ਹਾਰ ਮਿਲੀ ਹੈ। ਭਾਰਤ ਵੱਲੋਂ 75 ਕਿਲੋਗ੍ਰਾਮ ਵਰਗ ’ਚ ਪੂਜਾ ਰਾਣੀ ਦਾ ਓਲੰਪਿਕ ਸਫ਼ਰ ਖ਼ਤਮ ਹੋ ਚੁੱਕਾ ਹੈ। ਕੁਆਰਟਰ ਫ਼ਾਈਨਲ ਮੁਕਾਬਲੇ ’ਚ ਪੂਜਾ ਰਾਣੀ ਨੂੰ ਚੀਨ ਦੀ ਖਿਡਾਰੀ ਨੇ 5-0 ਨਾਲ ਹਰਾ ਦਿੱਤਾ ਹੈ। ਇਹ ਮੁਕਾਬਲਾ ਇਕਪਾਸੜ ਰਿਹਾ। ਚੀਨੀ ਖਿਡਾਰੀ ਤਿੰਨੇ ਰਾਊਂਡ ’ਚ ਹਾਵੀ ਰਹੀ।
ਇਹ ਵੀ ਪੜ੍ਹੋ : ਐਨ ਮੌਕੇ ’ਤੇ ਓਲੰਪਿਕ ’ਚ ਜਗ੍ਹਾ ਬਣਾਉਣ ਵਾਲੀ ਗੋਲਫ਼ਰ ਦੀਕਸ਼ਾ ਟੋਕੀਓ ਰਵਾਨਾ
ਇਸ ਤੋਂ ਪਹਿਲਾਂ ਦਾ ਸਫ਼ਰ
ਇਸ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਓਲੰਪਿਕ ਖੇਡਾਂ ’ਚ ਡੈਬਿਊ ਕਰਦੇ ਹੋਏ ਸ਼ੁਰੂਆਤੀ ਮੁਕਾਬਲੇ ’ਚ ਅਲਜੀਰੀਆ ਦੀ ਇਚਰਕ ਚਾਏਬ ਨੂੰ 5-0 ਨਾਲ ਹਰਾ ਕੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ। 30 ਸਾਲਾ ਭਾਰਤੀ ਮੁੱਕੇਬਾਜ਼ ਨੇ ਪੂਰੇ ਮੁਕਾਬਲੇ ਦੇ ਦੌਰਾਨ ਆਪਣੇ ਤੋਂ10 ਸਾਲ ਛੋਟੀ ਜੂਨੀਅਰ ਮੁਕਾਬਲੇਬਾਜ਼ ’ਤੇ ਦਬਦਬਾ ਬਣਾਇਆ ਰਖਿਆ ਸੀ।
ਇਹ ਵੀ ਪੜ੍ਹੋ : ਡਿਪ੍ਰੈਸ਼ਨ ਅਤੇ ਪਹਿਲੇ ਓਲੰਪਿਕ ਦੀ ਘਬਰਾਹਟ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ
ਮੋਢੇ ਦੀ ਸੱਟ ਤੋਂ ਜੂਝੀ
ਉਹ ਮੋਢੇ ਦੀ ਸੱਟ ਤੋਂ ਜੂਝਦੀ ਰਹੀ ਜਿਸ ਕਾਰਨ ਉਸ ਦੇ ਕਰੀਅਰ ਦੇ ਖ਼ਤਮ ਹੋਣ ਦਾ ਵੀ ਡਰ ਬਣਿਆ ਹੋਇਆ ਸੀ, ਉਸ ਦਾ ਹੱਥ ਵੀ ਸੜ ਗਿਆ ਸੀ। ਮਾਲੀ ਸਹਿਯੋਗ ਦੀ ਕਮੀ ਦੇ ਬਾਵਜੂਦ ਉਹ ਇੱਥੋਂ ਤਕ ਪਹੁੰਚੀ ਸੀ।ਉਸ ਦੇ ਪਿਤਾ ਪੁਲਸ ਅਧਿਕਾਰੀ ਹਨ ਜੋ ਉਸ ਨੂੰ ਇਸ ਖੇਡ ’ਚ ਨਹੀਂ ਲਿਆਉਣਾ ਚਾਹੁੰਦੇ ਸੀ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਮੁੱਕੇਬਾਜ਼ੀ ਹਮਲਾਵਰ ਲੋਕਾਂ ਲਈ ਹੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡਿਪ੍ਰੈਸ਼ਨ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ, ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ
NEXT STORY