ਟੋਕੀਓ- ਅਮਰੀਕਾ ਦੇ ਜੇਂਡਰ ਸ਼ੋਫਲੇ ਨੇ ਸਲੋਵਾਕੀਆ ਦੇ ਰੋਰੀ ਸਬਾਤੀਨੀ ਨੂੰ ਇਕ ਸ਼ਾਟ ਨਾਲ ਪਿੱਛੇ ਛੱਡ ਕੇ ਟੋਕੀਓ ਓਲੰਪਿਕ ਖੇਡਾਂ ਵਿਚ ਪੁਰਸ਼ ਗੋਲਫ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤਿਆ। ਇਸ 27 ਸਾਲਾਂ ਗੋਲਫਰ ਨੇ ਆਖਰੀ ਦੌਰ ਵਿਚ ਚਾਰ ਅੰਡਰ 67 ਦਾ ਕਾਰਡ ਖੇਡਿਆ। ਉਨ੍ਹਾਂ ਨੇ ਛੇ ਫੁੱਟ ਨਾਲ ਬਰਡੀ ਲਗਾ ਕੇ ਸਬਾਤੀਨੀ 'ਤੇ ਬੜ੍ਹਤ ਬਣਾਈ ਸੀ।
ਜਦੋਂ ਗੋਲਫਰਾਂ ਦਾ ਆਖਰੀ ਗਰੁੱਪ 18ਵਾਂ ਹੋਲ ਖੇਡਣ ਦੇ ਲਈ ਗਿਆ ਸੀ ਤਾਂ 9 ਖਿਡਾਰੀ ਤਮਗੇ ਦੀ ਦਾਅਵੇਦਾਰੀ ਵਿਚ ਸਨ। ਇਨ੍ਹਾਂ ਵਿਚ ਜਾਪਾਨ ਦੇ ਮਾਸਟਰਸ ਚੈਂਪੀਅਨ ਹਿਦੇਕੀ ਵੀ ਸੀ ਪਰ ਉਹ 18ਵੇਂ ਹੋਲ ਵਿਚ ਬਰਡੀ ਨਹੀਂ ਬਣਾ ਸਕੇ ਅਤੇ ਕਾਂਸੀ ਤਮਗੇ ਤੋਂ ਖੁੰਝ ਗਏ। ਸਬਾਤੀਨੀ ਨ 61 ਦਾ ਕਾਰਡ ਖੇਡਿਆ ਜੋ ਓਲੰਪਿਕ ਰਿਕਾਰਡ ਹੈ ਪਰ ਉਹ ਆਖਿਰ ਵਿਚ ਸ਼ੋਫਲੇ ਤੋਂ ਇਕ ਸ਼ਾਟ ਪਿੱਛੇ ਰਹੇ। ਚੀਨੀ ਚਾਈਪੇ ਦੇ ਸੀਟੀ ਪੈਨ ਨੇ ਤੀਜੇ ਸਥਾਨ ਦੇ ਪਲੇਅ ਆਫ ਵਿਚ ਜਿੱਤ ਦਰਜ ਕਰਕੇ ਕਾਂਸੀ ਤਮਗਾ ਜਿੱਤਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਾਈਨਲ ਖਤਮ ਹੁੰਦਿਆਂ ਭਾਵੁਕ ਹੋਏ ਕਮਲਪ੍ਰੀਤ ਦੇ ਮਾਤਾ-ਪਿਤਾ, ਬੋਲੇ-ਛੇਵੇਂ ਸਥਾਨ ’ਤੇ ਰਹਿਣਾ ਵੀ ਵੱਡੀ ਪ੍ਰਾਪਤੀ
NEXT STORY