ਟੋਕੀਓ (ਭਾਸ਼ਾ) : ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਮੌਜੂਦਾ ਪੈਰਾਲੰਪਿਕ ਖੇਡਾਂ ਵਿਚ ਭਾਰਤ ਦੀ ਝੋਲੀ ਵਿਚ ਤੀਜਾ ਸੋਨ ਤਮਗਾ ਪਾਇਆ, ਜਦੋਂ ਕਿ ਸਿੰਘਰਾਜ ਅਡਾਨਾ ਨੇ ਪੀ4 ਮਿਕਸਡ 50 ਮੀਟਰ ਪਿਸਟਲ ਐਚ.ਐਚ.1 ਈਵੈਂਟ ਵਿਚ ਚਾਂਦੀ ਤਮਗਾ ਜਿੱਤਿਆ। 19 ਸਾਲਾ ਨਰਵਾਲ ਨੇ ਪੈਰਾਲੰਪਿਕ ਦਾ ਰਿਕਾਰਡ ਬਣਾਉਂਦੇ ਹੋਏ 218.2 ਸਕੋਰ ਕੀਤਾ। ਉਥੇ ਹੀ ਪੀ1 ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐਸ.ਐਚ.1 ਈਵੈਂਟ ਵਿਚ ਮੰਗਲਵਾਰ ਨੂੰ ਕਾਂਸੀ ਜਿੱਤਣ ਵਾਲੇ ਅਡਾਨਾ ਨੇ 216.7 ਅੰਕ ਬਣਾ ਕੇ ਚਾਂਦੀ ਤਮਗਾ ਆਪਣੇ ਨਾਮ ਕੀਤਾ। ਰੂਸੀ ਓਲੰਪਿਕ ਕਮੇਟੀ ਸਰਗੇਈ ਮਾਲੀਸ਼ੇਵ ਨੇ 196.8 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ। ਇਸ ਦੇ ਨਾਲ ਹੀ ਅਡਾਨਾ ਇਕੋ ਖੇਡਾਂ ਵਿਚ 2 ਮੈਡਲ ਜਿੱਤਣ ਵਾਲੇ ਚੁਨਿੰਦਾ ਖਿਡਾਰੀਆਂ ਵਿਚ ਸ਼ਾਮਲ ਹੋ ਗਏ। ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਮੌਜੂਦਾ ਖੇਡਾਂ ਵਿਚ ਸੋਨੇ ਅਤੇ ਕਾਂਸੀ ਦਾ ਤਗਮਾ ਜਿੱਤਿਆ ਹੈ। ਜੋਗਿੰਦਰ ਸਿੰਘ ਸੋਢੀ ਨੇ 1984 ਪੈਰਾਲੰਪਿਕਸ ਵਿਚ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ: ਪੈਰਾਲੰਪਿਕ: ਭਾਰਤ ਦੇ ਪ੍ਰਵੀਨ ਕੁਮਾਰ ਨੇ ਉੱਚੀ ਛਾਲ ’ਚ ਜਿੱਤਿਆ ਚਾਂਦੀ ਤਮਗਾ, ਹੁਣ ਤੱਕ ਦੇਸ਼ ਨੂੰ ਮਿਲੇ ਇੰਨੇ ਤਮਗੇ
ਇਸ ਤੋਂ ਪਹਿਲਾਂ ਕੁਆਲੀਫਾਇੰਗ ਗੇੜ ਵਿਚ ਅਡਾਨਾ 536 ਅੰਕ ਲੈ ਕੇ ਚੌਥੇ ਅਤੇ ਨਰਵਾਲ 533 ਅੰਕ ਲੈ ਕੇ 7ਵੇਂ ਸਥਾਨ ’ਤੇ ਸਨ। ਭਾਰਤ ਦੇ ਆਕਾਸ਼ 27ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੇ। ਇਸ ਵਰਗ ਵਿਚ ਨਿਸ਼ਾਨੇਬਾਜ਼ ਇਕ ਹੀ ਹੱਥ ਨਾਲ ਪਿਸਟਲ ਫੜਦੇ ਹਨ, ਕਿਉਂਕਿ ਉਨ੍ਹਾਂ ਦੇ ਇਕ ਹੱਥ ਜਾਂ ਪੈਰ ਵਿਚ ਵਿਕਾਰ ਹੁੰਦਾ ਹੈ ਅਤੇ ਰੋ ਰੀੜ੍ਹ ਦੀ ਹੱਡੀ ’ਤੇ ਸੱਟ ਜਾਂ ਅੰਗ ਕੱਟਣ ਦੀ ਵਜ੍ਹਾ ਨਾਲ ਹੁੰਦਾ ਹੈ। ਕੁੱਝ ਨਿਸ਼ਾਨੇਬਾਜ਼ ਖੜ੍ਹੇ ਹੋ ਕੇ ਤਾਂ ਕੁੱਝ ਬੈਠ ਕੇ ਨਿਸ਼ਾਨਾ ਲਗਾਉਂਦੇ ਹਨ।
ਇਹ ਵੀ ਪੜ੍ਹੋ: ਜਨਮ ਲੈਂਦਿਆਂ ਹੀ 60 ਸਾਲ ਦੀ ਬੁੱਢੀ ਵਾਂਗ ਦਿਸਣ ਲੱਗੀ ਬੱਚੀ, ਪਰਿਵਾਰਕ ਮੈਂਬਰ ਹੋਏ ਹੈਰਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਦੀ ਸੰਭਾਵਨਾ ਘੱਟ : ਬੱਤਰਾ
NEXT STORY