ਚੇਸਟਰ ਲੀ ਸਟ੍ਰੀਟ : ਨਿਊਜ਼ੀਲੈਂਡ ਦੇ ਟਾਮ ਲਾਥਮ ਦੇ ਪਿਤਾ 1992 ਵਰਲਡ ਕੱਪ ਵਿਚ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਟੀਮ ਦਾ ਹਿੱਸਾ ਸਨ ਅਤੇ ਇਸ ਵਿਕਟਕੀਪਰ ਬੱਲੇਬਾਜ਼ ਦਾ ਕਹਿਣਾ ਹੈ ਕਿ ਉਹ ਮੌਜੂਦਾ ਗੇੜ ਵਿਚ ਇਕ ਕਦਮ ਅੱਗੇ ਜਾਣ ਲਈ ਵਚਨਬੱਧ ਹਨ। ਨਿਊਜ਼ੀਲੈਂਢ ਨੇ ਕਦੇ ਵੀ ਵਰਲਡ ਕੱਪ ਨਹੀਂ ਜਿੱਤਿਆ ਹੈ ਅਤੇ ਇੰਗਲੈਂਡ ਹੱਥੋਂ 119 ਦੌੜਾਂ ਨਾਲ ਹਾਰਨ ਦੇ ਬਾਵਜੂਦ ਉਹ ਆਖਰੀ ਚਾਰ ਵਿਚ ਪਹੁੰਚਣ ਦੇ ਕਰੀਬ ਹੈ ਕਿਉਂਕਿ ਪਾਕਿਸਤਾਨ ਨੂੰ ਬੰਗਲਾਦੇਸ਼ 'ਤੇ ਅਸੰਭਵ ਜਿੱਤ ਹਾਸਲ ਕਰਨ ਦੀ ਜ਼ਰੂਰਤ ਹੈ। ਨਿਊਜ਼ੀਲੈਂਡ ਲਈ 4 ਟੈਸਟ ਅਤੇ 33 ਵਨ ਡੇ ਖੇਡਣ ਵਾਲੇ ਰਾਡ ਲਾਥਮ ਉਸ ਨਿਊਜ਼ੀਲੈਂਡ ਟੀਮ ਦਾ ਹਿੱਸਾ ਸਨ ਜੋ 1992 ਵਰਲਡ ਕੱਪ ਵਿਚ ਪਾਕਿਸਤਾਨ ਹੱਥੋਂ ਹਾਰ ਗਈ ਸੀ ਜਿਸ ਨੇ ਬਾਅਦ ਵਿਚ ਖਿਤਾਬ ਜਿੱਤਿਆ ਸੀ।

ਟਾਮ ਨੇ ਕਿਹਾ, ''ਮੈਂ ਉਸ ਟੂਰਨਾਮੈ2ਟ ਦੇ ਬਾਰੇ ਵਿਚ ਉਨ੍ਹਾਂ ਤੋਂ ਕਈ ਸਾਲਾਂ ਤੱਕ ਗੱਲ ਕੀਤੀ ਅਤੇ ਉਹ ਵੀ ਇਸੇ ਸਵਰੂਪ ਵਿਚ ਖੇਡਿਆ ਗਿਆ ਸੀ। ਉਮੀਦ ਹੈ ਕਿ ਅਸੀਂ ਉਸ ਟੀਮ ਤੋਂ ਇਕ ਕਦਮ ਬਿਹਤਰ ਕਰ ਸਕਦੇ ਹਾਂ।'' 27 ਸਾਲਾ ਟਾਮ ਨੇ ਬੁੱਧਵਾਰ ਨੂੰ ਟੂਰਨਾਮੈਂਟ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਅਤੇ ਉਸਦੀ ਪਾਰੀ ਦਾ ਅੰਤ ਲਿਆਮ ਪਲੰਕੇਟ ਨੇ ਕੀਤਾ। ਉਸ ਨੇ ਕਿਹਾ ਕਿ ਕ੍ਰੀਜ਼ 'ਤੇ ਸਮਾਂ ਬਿਤਾਉਣਾ ਸ਼ਾਨਦਾਰ ਰਿਹਾ ਪਰ ਨਤੀਜਾ ਸਾਡੇ ਹੱਕ 'ਚ ਨਹੀਂ ਰਿਹਾ।
ਹਿਮਾ ਦਾਸ ਨੇ ਪੋਲੈਂਡ 'ਚ 200 ਮੀਟਰ 'ਚ ਜਿੱਤਿਆ ਸੋਨ ਤਮਗਾ
NEXT STORY