ਨਵੀਂ ਦਿੱਲੀ— ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ ਪੋਲੈਂਡ 'ਚ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ 'ਚ ਮਹਿਲਾਵਾਂ ਦੀ 200 ਮੀਟਰ ਦੌੜ ਦਾ ਸੋਨ ਤਮਗਾ ਜਿੱਤਿਆ ਜਦਕਿ ਸ਼ਾਟਪੁੱਟ 'ਚ ਰਾਸ਼ਟਰੀ ਰਿਕਾਰਡਧਾਰਕ ਤਜਿੰਦਰ ਪਾਲ ਸਿੰਘ ਤੂਰ ਨੇ ਕਾਂਸੀ ਤਮਗਾ ਜਿੱਤਿਆ। ਵਿਸ਼ਵ ਜੂਨੀਅਰ ਚੈਂਪੀਅਨ ਅਤੇ 400 ਮੀਟਰ 'ਚ ਰਾਸ਼ਟਰੀ ਰਿਕਾਰਡਧਾਰੀ ਹਿਮਾ ਨੇ 200 ਮੀਟਰ 'ਚ 23.65 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਮਗਾ ਆਪਣੇ ਨਾਂ ਕੀਤਾ।
ਉਸ ਦਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 23.75 ਸਕਿੰਟ ਹੈ ਜੋ ਉਸ ਨੇ ਪਿਛਲੇ ਸਾਲ ਹਾਸਲ ਕੀਤਾ ਸੀ। ਇਸ ਦੌੜ 'ਚ ਇਕ ਹੋਰ ਭਾਰਤੀ ਵੀ. ਕੇ. ਵਿਸਮਾਇਆ ਨੇ 23.75 ਸਕਿੰਟ ਦੇ ਨਿੱਜੀ ਸਮੇਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਏਸ਼ੀਆਈ ਚੈਂਪੀਅਨ ਤੂਰ ਨੇ ਪੁਰਸ਼ਾਂ ਦੇ ਸ਼ਾਟਪੁੱਟ 'ਚ 19.62 ਸਕਿੰਟ ਨਾਲ ਕਾਂਸੀ ਤਮਗਾ ਹਾਸਲ ਕੀਤਾ। ਮੁਹੰਮਦ ਅਨਸ ਪੁਰਸ਼ਾਂ ਦੀ 200 ਮੀਟਰ ਦੌੜ 'ਚ 20.75 ਸਕਿੰਟ ਦਾ ਸਮਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਕੇ.ਐੱਸ. ਜੀਵਨ ਨੇ ਪੁਰਸ਼ਾਂ ਦੀ 400 ਮੀਟਰ ਦੌੜਾਂ 'ਚ ਕਾਂਸੀ ਤਮਗਾ ਜਿੱਤਿਆ।
ਵਰਲਡ ਕੱਪ ਦੀ ਆਖਰੀ ਪਾਰੀ ਨੂੰ ਯਾਦਗਾਰ ਨਾ ਬਣਾ ਸਕੇ ਗੇਲ
NEXT STORY