ਡਲਾਸ, (ਭਾਸ਼ਾ)- ਦੂਜਾ ਦਰਜਾ ਪ੍ਰਾਪਤ ਟਾਮੀ ਪਾਲ ਨੇ ਗੈਰ ਦਰਜਾ ਪ੍ਰਾਪਤ ਮਾਰਕੋਸ ਗਿਰੋਨ ਨੂੰ ਤਿੰਨ ਗੇਮਾਂ ਦੇ ਫਾਈਨਲ ਵਿੱਚ ਹਰਾ ਕੇ ਆਪਣੇ ਕਰੀਅਰ ਦੇ ਦੂਜੇ ਏਟੀਪੀ ਖਿਤਾਬ ਉੱਤੇ ਕਬਜ਼ਾ ਕਰਦੇ ਹੋਏ ਡਲਾਸ ਓਪਨ ਟੈਨਿਸ ਟੂਰਨਾਮੈਂਟ ਜਿੱਤ ਲਿਆ ਹੈ। ਦੋਵੇਂ ਅਮਰੀਕੀ ਖਿਡਾਰੀਆਂ ਨੇ ਫਾਈਨਲ ਤੋਂ ਪਹਿਲਾਂ ਡਲਾਸ ਵਿੱਚ ਕੋਈ ਸੈੱਟ ਨਹੀਂ ਗੁਆਇਆ ਸੀ। ਪਾਲ ਨੇ ਫਾਈਨਲ ਵਿੱਚ ਗਿਰੋਨ ਨੂੰ 7-6(3), 5-7, 6-3 ਨਾਲ ਹਰਾਇਆ।
ਪਾਲ ਦਾ ਇਹ ਚੌਥਾ ਏਟੀਪੀ ਫਾਈਨਲ ਸੀ ਅਤੇ ਇਸ ਖਿਤਾਬੀ ਜਿੱਤ ਨਾਲ ਉਹ ਰੈਂਕਿੰਗ ਵਿੱਚ 14ਵੇਂ ਸਥਾਨ ’ਤੇ ਪਹੁੰਚ ਜਾਵੇਗਾ। ਨਿਊਜਰਸੀ ਦੇ 26 ਸਾਲਾ ਖਿਡਾਰੀ ਨੇ 2021 ਵਿੱਚ ਸਟਾਕਹੋਮ ਵਿੱਚ ਆਖਰੀ ਖਿਤਾਬ ਜਿੱਤਿਆ ਸੀ। ਅਤੇ 30 ਸਾਲਾ ਗਿਰੋਨ ਆਪਣਾ ਪਹਿਲਾ ਏਟੀਪੀ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੈਲੀਫੋਰਨੀਆ ਦਾ ਇਹ ਖਿਡਾਰੀ ਦੋ ਸਾਲ ਪਹਿਲਾਂ ਸੈਨ ਡਿਏਗੋ ਵਿੱਚ ਆਪਣੇ ਪਿਛਲੇ ਫਾਈਨਲ ਵਿੱਚ ਹਾਰ ਗਿਆ ਸੀ।
ਆਖ਼ਰ ਧੋਨੀ ਦੀ ਜਰਸੀ ਨੰਬਰ 7 ਦਾ ਕੀ ਹੈ ਰਾਜ਼? ਕੈਪਟਨ ਕੂਲ ਨੇ ਕਰ ਦਿੱਤਾ ਖੁਲਾਸਾ
NEXT STORY