ਮੈਡ੍ਰਿਡ : ਚੋਟੀ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੂੰ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ ਪਰ ਵਾਂਗ ਕਿਆਂਗ ਹਾਰ ਕੇ ਬਾਹਰ ਹੋ ਗਈ ਹੈ। 21 ਸਾਲਾ ਜਾਪਾਨੀ ਖਿਡਾਰੀ ਨੇ 2016 ਦੀ ਮੈਡ੍ਰਿਡ ਓਪਨ ਫਾਈਨਲਿਸਟ ਸਿਬੁਲਕੋਵਾ ਨੂੰ 2 ਘੰਟੇ ਤੱਕ ਚੱਲੇ ਮੁਕਾਬਲੇ ਵਿਚ ਲਗਾਤਾਰ ਸੈੱਟਾਂ ਵਿਚ 6-2, 7-6 (6) ਨਾਲ ਹਰਾਇਆ। ਉਸ ਨੇ ਕੋਰਟ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਐੱਸ ਲਗਾਏ।
ਪਹਿਲੇ ਸੈੱਟ ਵਿਚ ਆਸਾਨ ਜਿੱਤ ਤੋਂ ਬਾਅਦ ਹਾਲਾਂਕਿ ਓਸਾਕਾ ਨੂੰ ਕਾਫੀ ਸੰਘਰਸ਼ ਕਰਨਾ ਪਿਆ ਅਤੇ ਆਖਰ 'ਚ ਵਿਸ਼ਵ ਦੀ 33ਵੇਂ ਨੰਬਰ ਦੀ ਖਿਡਾਰੀ ਨੂੰ ਟਾਈਬ੍ਰੇਕ 'ਚ ਹਰਾਇਆ। ਦੂਜੇ ਦੌਰ ਵਿਚ ਓਸਾਕਾ ਦਾ ਮੁਕਾਬਲਾ ਸਾਰਾ ਸੋਰਿਬੇਸ ਟੋਰਮੋ ਨਾਲ ਹੋਵੇਗਾ ਜਿਸ ਨੇ ਸਪੈਨਿਸ਼ ਹਮਵਤਨ ਲਾਰਾ ਅਰੂਆਬਾਰਿਨਾ ਨੂੰ 3 ਸੈੱਟ ਦੇ ਮੁਕਾਬਲੇ ਵਿਚ 6-4, 3-6, 6-1 ਨਾਲ ਹਰਾਇਆ। ਝੇਂਗ ਸੇਸਾਈ 4 ਚੀਨੀ ਖਿਡਾਰੀਆਂ ਵਿਚ ਇਕੱਲੀ ਚੀਨੀ ਰਹੀ ਜਿਸ ਨੇ ਪਹਿਲੇ ਰਾਊਂਡ ਵਿਚ ਜਿੱਤ ਦਰਜ ਕੀਤੀ। ਉਸ ਨੇ 25 ਸਾਲ ਦੀ ਹਮਵਤਨ ਖਿਡਾਰੀ ਵਾਂਗ ਯਫਾਨ ਨੂੰ 7-5, 7-6 (3) ਨਾਲ ਹਰਾਇਆ। 15ਵਾਂ ਦਰਜਾ ਪ੍ਰਾਪਤ ਵਾਂਗ ਕਿਆਂਗ ਨੂੰ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨੇ 7-5, 6-4 ਨਾਲ ਹਰਾਇਆ। ਇਕ ਹੋਰ ਮੈਚ ਵਿਚ ਝਾਂਗ ਸ਼ੁਆਈ ਨੂੰ ਯੁਕ੍ਰੇਨ ਦੀ ਕੈਟਰੀਨਾ ਕੋਜਲੋਵਾ ਨੇ 6-3, 6-2 ਨਾਲ ਹਰਾ ਕੇ ਬਾਹਰ ਕੀਤਾ।
ਵਾਰਨਰ-ਸਮਿਥ ਦੀ ਵਾਪਸੀ, ਆਸਟਰੇਲੀਆ ਨੇ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਨੂੰ ਹਰਾਇਆ
NEXT STORY