ਬ੍ਰਿਸਬੇਨ : ਡੇਵਿਡ ਵਾਰਨਰ ਦੇ 39 ਅਤੇ ਸਟੀਵ ਸਮਿਥ ਦੇ 22 ਦੌੜਾਂ ਦੀ ਮਦਦ ਨਾਲ ਆਸਟਰੇਲੀਆ ਨੇ ਨਿਊਜ਼ੀਲੈਂਡ ਦੀ ਸਿਤਾਰਾਹੀਨ ਟੀਮ ਨੂੰ ਅਭਿਆਸ ਮੈਚ ਵਿਚ 1 ਵਿਕਟ ਨਾਲ ਹਰਾ ਦਿੱਤਾ। ਸਮਿਥ ਅਤੇ ਵਾਰਨਰ ਨੇ ਪਾਬੰਦੀ ਖਤਮ ਹੋਣ ਤੋਂ ਬਾਅਦ ਆਸਟਰੇਲੀਆ ਟੀਮ ਵਿਚ ਵਾਪਸੀ ਕੀਤੀ ਹੈ। ਆਸਟਰੇਲੀਆ ਨੇ ਜਿੱਤ ਲਈ 216 ਦੌੜਾਂ ਦਾ ਟੀਚਾ 10 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਕਪਤਾਨ ਐਰੋਨ ਫਿੰਚ ਨੇ 52 ਦੌੜਾਂ ਬਣਾਈਆਂ ਪਰ ਉਸਮਾਨ ਖਵਾਜਾ ਸਸਤੇ 'ਚ ਪਵੇਲੀਅਨ ਪਰਤ ਗਏ। ਵਾਰਨਰ ਨੂੰ ਖਾਤਾ ਖੋਲਣ ਤੋਂ ਪਹਿਲਾਂ ਜੀਵਨਦਾਨ ਮਿਲਿਆ ਜਿਸ ਦਾ ਉਸ ਨੇ ਪੂਰਾ ਫਾਇਦਾ ਚੁੱਕਿਆ। ਵਾਰਨਰ ਨੇ 43 ਗੇਂਦਾਂ 39 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਸਮਿਥ ਨੇ 43 ਗੇਂਦਾਂ 22 ਦੌੜਾਂ ਬਣਾਈਆਂ। ਵਾਰਨਰ ਨੇ ਆਈ. ਪੀ. ਐੱਲ. ਦੇ ਇਸ ਸੀਜ਼ਨ ਵਿਚ 12 ਮੈਚਾਂ ਵਿਚ ਸਭ ਤੋਂ ਵੱਧ 692 ਦੌੜਾਂ ਬਣਾਈਆਂ ਸੀ।

ਜ਼ਿਕਰਯੋਗ ਹੈ ਕਿ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਇਕ ਸਾਲ ਦੀ ਪਾਬੰਦੀ ਝਲ ਕੇ ਪਰਤੇ ਵਾਰਨਰ ਅਤੇ ਸਮਿਥ ਨੇ ਰਾਸ਼ਟਰੀ ਟੀਮ ਵਿਚ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਪੈਟ ਕਮਿੰਸ ਨੇ ਪਹਿਲੇ ਹੀ ੋਓਵਰ ਵਿਚ 2 ਵਿਕਟਾਂ ਲਈਆਂ ਪਰ ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਵਨ ਡੇ ਅਭਿਆਸ ਮੈਚ ਵਿਚ 215 ਦੌੜਾਂ ਬਣਾਈਆਂ। ਕੇਨ ਵਿਲੀਅਮਸਨ, ਮਾਰਟਿਨ ਗਪਟਿਲ ਅਤੇ ਟ੍ਰੈਂਟ ਬੋਲਟ ਦੇ ਆਈ. ਪੀ. ਐੱਲ. ਵਿਚ ਰੁੱਝੇ ਹੋਣ ਕਾਰਨ ਨਿਊਜ਼ੀਲੈਂਡ ਦੀ ਟੀਮ ਕਮਜ਼ੋਰ ਲੱਗ ਰਹੀ ਸੀ। ਟ੍ਰੈਂਟ ਬਲੰਡੇਲ ਨੇ 77 ਦੌੜਾਂ ਬਣਾਈਆਂ ਪਰ ਪੂਰੀ ਟੀਮ 46.1 ਓਵਰ ਵਿਚ ਆਊਟ ਹੋ ਗਈ। ਕਮਿੰਸ ਨੇ 8 ਓਵਰ ਵਿਚ 36 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਨਾਥਨ ਕੂਲਟਰ ਨਾਈਲ ਅਤੇ ਜਾਸਨ ਬਹਿੰਡਰੌਫ ਨੂੰ ਵੀ 3-3 ਵਿਕਟਾਂ ਮਿਲੀਆਂ। ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ।
ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੈਚ ਦੀਆਂ ਕੁਝ ਖਾਸ ਝਲਕੀਆਂ
NEXT STORY