ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਸਕਿਨ ਕੈਂਸਰ ਨਾਲ ਜੂਝ ਰਿਹਾ ਹੈ ਪਰ 75 ਸਾਲਾ ਇਸ ਧਾਕੜ ਨੂੰ ਏਸ਼ੇਜ਼ ਲੜੀ ਤੋਂ ਪਹਿਲਾਂ ਫਿੱਟ ਹੋਣ ਦੀ ਉਮੀਦ ਹੈ। ਆਸਟਰੇਲੀਆ ਲਈ 1964 ਤੋਂ 1980 ਵਿਚਾਲੇ 75 ਟੈਸਟ ਖੇਡ ਚੁੱਕੇ ਚੈਪਲ ਨੇ ਪੰਜ ਹਫਤਿਆਂ ਤਕ ਰੈਡੀਏਸ਼ਨ ਥੈਰੇਪੀ ਕਰਵਾਈ ਹੈ।
ਉਨ੍ਹਾਂ ਨੇ ਕਿਹਾ ਜਦੋਂ ਅਸੀਂ 70 ਸਾਲ ਦੇ ਹੋ ਜਾਂਦੇ ਹਾਂ ਤਾਂ ਵੈਸੇ ਵੀ ਕਮਜ਼ੋਰ ਹੋ ਜਾਂਦੇ ਹਾਂ ਪਰ ਪਿਛਲੇ ਕੁਝ ਸਾਲ ਤੋਂ ਮੈਂ ਇਸਦਾ ਆਦੀ ਹੋ ਚੁੱਕਿਆ ਹਾਂ। ਫਿਲਹਾਲ ਉਸਦੀ ਪੈਥਾਲਾਜੀ ਰਿਪੋਰਟ ਠੀਕ ਆਈ ਹੈ ਤੇ ਉਹ ਇਕ ਅਗਸਤ ਤੋਂ ਸ਼ੁਰੂ ਹੋ ਰਹੇ ਪਹਿਲੇ ਏਸ਼ੇਜ਼ ਟੈਸਟ 'ਚ ਕੁਮੇਂਟਰੀ ਦੇ ਲਈ ਤਿਆਰ ਹੈ।
ਵਿਸ਼ਵ ਕੱਪ ਤੋਂ ਬਾਅਦ ਭਾਰਤ ਵਾਪਸ ਪਹੁੰਚੇ ਕੋਹਲੀ, ਅਨੁਸ਼ਕਾ ਨਾਲ ਦਿਖੇ ਇਸ ਅੰਦਾਜ਼ 'ਚ
NEXT STORY