ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਤੇ ਸ਼੍ਰੀਲੰਕਾ ਟੀਮ ਲਈ ਕੁਝ ਵੀ ਵਧੀਆ ਨਹੀਂ ਹੋ ਰਿਹਾ ਹੈ। ਜੂਨੀਅਰ ਟੀਮ ਦੇ ਨਾਲ ਸੀਨੀਅਰ ਟੀਮ 'ਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਹੀ ਕਾਰਨ ਹੈ ਕਿ ਸ਼੍ਰੀਲੰਕਾ ਨੂੰ ਦੋ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਸਭ ਤੋਂ ਪਹਿਲੀ ਹਾਰ ਅੰਡਰ-19 ਵਰਲਡ ਕੱਪ 'ਚ ਪਾਕਿਸਚਾਨ ਦੇ ਹੱਥੋਂ ਮਿਲੀ। ਕੋਬਹਾਮ ਓਵਲ ਦੇ ਮੈਦਾਨ 'ਤੇ ਖੇਡੇ ਗਏ ਇਸ ਮੈਚ 'ਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਸੀ। ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਟੀਮ 48.3 ਓਵਰਾਂ 'ਚ ਸਿਰਫ 188 ਦੌੜਾਂ 'ਤੇ ਹੀ ਢੇਰ ਹੋ ਗਈ।
ਪਾਕਿਸਤਾਨ ਵਲੋਂ ਸੁਲੇਮਾ ਸ਼ਫਕਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 29 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 47.3 ਓਵਰ 'ਚ 7 ਵਿਕਟਾਂ ਗੁਆ ਕੇ ਇਸ ਇਸ ਟੀਚੇ ਨੂੰ ਹਾਸਲ ਕਰ ਲਿਆ। ਪਾਕਿਸਤਾਨ ਵਲੋਂ ਸਭ ਤੋਂ ਵੱਧ ਅਲੀ ਜਾਰਯਾਬ ਆਸਿਫ ਨੇ 59 ਦੌੜਾਂ ਬਣਾਈਆਂ।
ਸ਼੍ਰੀਲੰਕਾ ਟੀਮ ਨੂੰ ਦੂਜੀ ਹਾਰ ਬੰਗਲਾਦੇਸ਼ 'ਚ ਚੱਲ ਰਹੀ ਤ੍ਰਿਕੋਣੀ ਸੀਰੀਜ਼ 'ਚ ਮਿਲੀ। ਬੰਗਲਾਦੇਸ਼ ਖਿਲਾਫ ਖੇਡੇ ਗਏ ਇਸ ਮੁਕਾਬਲੇ 'ਚ ਸ਼੍ਰੀਲੰਕਾ ਨੂੰ 163 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ 'ਚ 7 ਵਿਕਟਾਂ 'ਤੇ 320 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਟੀਮ 32.2 ਓਵਰ 'ਚ 157 ਦੌੜਾਂ ਬਣਾ ਕੇ ਆਲਆਊਟ ਹੋ ਗਈ । ਇਸ ਟੂਰਨਾਮੈਂਟ 'ਚ ਸ਼੍ਰੀਲੰਕਾ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਜਿੰਬਾਬਵੇ ਨੇ ਵੀ ਸ਼੍ਰੀਲੰਕਾ ਸੀ।
ਇਸ ਬੱਲੇਬਾਜ਼ ਨੇ ਇਕ ਓਵਰ 'ਚ ਜੜ੍ਹ ਦਿੱਤੀਆਂ 37 ਦੌੜਾਂ
NEXT STORY