ਲੰਡਨ (ਭਾਸ਼ਾ) : ਬ੍ਰਿਟੇਨ ਦੀ ਸਰਕਾਰ ਆਇਰਲੈਂਡ ਨਾਲ ਫੁੱਟਬਾਲ ਵਿਸ਼ਵ ਕੱਪ ਦੀ 5 ਦੇਸ਼ਾਂ ਦੀ ਬੋਲੀ ਲਈ 28 ਲੱਖ ਪੌਂਡ (40 ਲੱਖ ਡਾਲਰ) ਦੀ ਰਾਸ਼ੀ ਦੇਵੇਗੀ। ਇੰਗਲਿਸ਼ ਫੁੱਟਬਾਲ ਸੰਘ ਨੇ ਬ੍ਰਿਟੇਨ ਦੇ ਟਾਪੂਆਂ ਦੀ ਸੰਭਾਵਿਤ ਬੋਲੀ ਲਈ ਸੋਮਵਾਰ ਨੂੰ ਵਿੱਤੀ ਸਹਾਇਤਾ ਦਾ ਖ਼ੁਲਾਸਾ ਕੀਤਾ, ਕਿਉਂਕਿ ਉਨ੍ਹਾਂ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਇਕ ਵਾਰ ਫਿਰ ਸਮਰਥਨ ਮਿਲਿਆ ਹੈ।
ਜਾਨਸਨ ਨੇ ‘ਦਿ ਸਨ’ ਸਮਾਚਾਰ ਪੱਤਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ‘ਅਸੀਂ 2030 ਵਿਚ ਫੁੱਟਬਾਲ ਨੂੰ ਉਸ ਦੇ ਘਰ ਵਿਚ ਲਿਆਉਣ ਨੂੰ ਲੈ ਕੇ ਬੇਹੱਦ ਉਤਸੁਕ ਹੈ। ਮੈਨੂੰ ਲੱਗਦਾ ਹੈ ਕਿ ਇਹ ਸਹੀ ਜਗ੍ਹਾ ਹੈ।’ ਉਨ੍ਹਾਂ ਕਿਹਾ, ‘ਇਹ ਫੁੱਟਬਾਲ ਦਾ ਘਰ ਹੈ, ਇਹ ਸਹੀ ਸਮਾਂ ਹੈ। ਇਹ ਦੇਸ਼ ਲਈ ਸ਼ਾਨਦਾਰ ਚੀਜ਼ ਹੋਵੇਗੀ।’
ਵਿਸ਼ਵ ਕੱਪ ਦੀ 1966 ਵਿਚ ਮੇਜਬਾਨੀ ਦੌਰਾਨ ਖ਼ਿਤਾਬ ਜਿੱਤਣ ਵਾਲਾ ਇੰਗਲੈਂਡ ਇਸ ਵਾਰ ਸਕਾਟਲੈਂਡ, ਵੇਲਸ, ਉਤਰੀ ਆਇਰਲੈਂਡ ਅਤੇ ਆਇਰਲੈਂਡ ਦੇ ਨਾਲ ਬੋਲੀ ਲਗਾਉਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਿਹਾ ਹੈ।
ਹਰਭਜਨ ਦੀ ਫ਼ਿਲਮ ‘ਫ੍ਰੈਂਡਸ਼ਿਪ’ ਦੇ ਟੀਜ਼ਰ ’ਤੇ ਪਤਨੀ ਗੀਤਾ ਨੇ ਲਈ ਚੁਟਕੀ, ਕਿਹਾ-ਹਰ ਕੋਈ ਬਣਨਾ ਚਾਹੁੰਦੈ ਹੀਰੋ
NEXT STORY