ਸ਼ਾਰਜਾਹ- ਕਪਤਾਨ ਮੁਹੰਮਦ ਅਮਾਨ (ਅਜੇਤੂ 122) ਦੇ ਸੈਂਕੜੇ, ਆਯੂਸ਼ ਮਹਾਤਰੇ (54) ਅਤੇ ਕੇਪੀ ਕਾਰਤਿਕੇਆ ( 57) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਭਾਰਤ ਨੇ ਅੰਡਰ-19 ਏਸ਼ੀਆ ਕੱਪ ਦੇ ਅੱਠਵੇਂ ਮੈਚ ਵਿੱਚ ਸੋਮਵਾਰ ਨੂੰ ਜਾਪਾਨ ਨੂੰ ਜਿੱਤ ਲਈ 340 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ। ਅੱਜ ਇੱਥੇ ਜਾਪਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਆਏ ਭਾਰਤ ਦੀ ਆਯੂਸ਼ ਮਹਾਤਰੇ ਅਤੇ ਵੈਭਵ ਸੂਰਿਆਵੰਸ਼ੀ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 65 ਦੌੜਾਂ ਜੋੜੀਆਂ। ਅੱਠਵੇਂ ਓਵਰ ਵਿੱਚ ਚਾਰਲਸ ਹਿੰਜ ਨੇ ਵੈਭਵ ਸੂਰਿਆਵੰਸ਼ੀ (23) ਨੂੰ ਆਊਟ ਕਰਕੇ ਜਾਪਾਨ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ 11ਵੇਂ ਓਵਰ 'ਚ ਆਰ ਤਿਵਾਰੀ ਨੇ ਆਯੂਸ਼ ਮਹਾਤਰੇ (50) ਨੂੰ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ।
ਆਂਦਰੇ ਸਿਧਾਰਥ (37), ਨਿਖਿਲ ਕੁਮਾਰ (12), ਹਰਵੰਸ਼ ਪੰਗਾਲੀਆ (ਇਕ) ਦੌੜਾਂ ਬਣਾ ਕੇ ਆਊਟ ਹੋ ਗਏ। ਕੇਪੀ ਕਾਰਤਿਕੇਆ ਨੇ 49 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਅਮਾਨ ਨੇ 118 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ (ਅਜੇਤੂ 122) ਦੌੜਾਂ ਬਣਾਈਆਂ। ਹਾਰਦਿਕ ਰਾਜ ਨੇ 12 ਗੇਂਦਾਂ 'ਤੇ ਇਕ ਚੌਕਾ ਅਤੇ ਦੋ ਛੱਕੇ ਲਗਾ ਕੇ (ਨਾਬਾਦ 25) ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤੀ ਟੀਮ ਨੇ ਨਿਰਧਾਰਤ 50 ਓਵਰਾਂ 'ਚ ਛੇ ਵਿਕਟਾਂ 'ਤੇ 339 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਾਪਾਨ ਲਈ ਕੇਵਾਈ ਲੇਕ ਅਤੇ ਹਿਊਗੋ ਕੈਲੀ ਨੇ ਦੋ-ਦੋ ਵਿਕਟਾਂ ਲਈਆਂ। ਚਾਰਲਸ ਹਿੰਜ ਅਤੇ ਆਰ ਤਿਵਾਰੀ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਐਮਬਾਪੇ ਨੇ ਕੀਤਾ ਗੋਲ, ਰੀਅਲ ਮੈਡਰਿਡ ਨੇ ਜਿੱਤਿਆ ਮੈਚ
NEXT STORY