ਪੋਂਤਵੇਂਦਰਾ/ਸਪੇਨ(ਵਾਰਤਾ)- ਭਾਰਤ ਦੇ ਨੌਜਵਾਨ ਪਹਿਲਵਾਨ ਵਿਕਾਸ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਗ੍ਰੀਕੋ-ਰੋਮਨ ਮੁਕਾਬਲੇ ਵਿੱਚ ਦੇਸ਼ ਨੂੰ ਤਮਗਾ ਦਿਵਾਉਣ ਵਾਲੇ ਦੂਜੇ ਪਹਿਲਵਾਨ ਬਣ ਗਏ ਹਨ। ਵਿਕਾਸ ਨੇ ਬੁੱਧਵਾਰ ਨੂੰ 72 ਕਿਲੋਗ੍ਰਾਮ ਵਰਗ 'ਚ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਜਾਪਾਨ ਦੇ ਕੋਬਾਯਾਸ਼ੀ ਡੀ ਨੂੰ 6-0 ਨਾਲ ਹਰਾ ਕੇ ਇਹ ਰਿਕਾਰਡ ਬਣਾਇਆ।
ਇਸ ਤੋਂ ਪਹਿਲਾਂ ਸਾਜਨ ਭਾਨਵਾਲਾ ਮੰਗਲਵਾਰ ਨੂੰ ਕਾਂਸੀ ਦਾ ਤਮਗਾ ਜਿੱਤ ਕੇ ਮੁਕਾਬਲੇ 'ਚ ਤਮਗਾ ਹਾਸਲ ਵਾਲੇ ਪਹਿਲੇ ਭਾਰਤੀ ਬਣ ਗਏ ਸਨ। ਉਨ੍ਹਾਂ ਨੇ 77 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿੱਚ ਯੂਕ੍ਰੇਨ ਦੇ ਦਿਮਿਤਰੋ ਵਿਸੋਤਸਕੀ ਨੂੰ ਹਰਾਇਆ ਸੀ।
ਟੀ-20 ਸੀਰੀਜ਼ ਲਈ 2024 'ਚ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ
NEXT STORY