ਸਪੋਰਟਸ ਡੈੱਕਸ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਤੇ X ਬੁਆਏਫ੍ਰੈਂਡ ਹਾਰਦਿਕ ਪੰਡਯਾ ਦੀ ਵਜ੍ਹਾ ਨਾਲ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਉਰਵਸ਼ੀ ਤੇ ਹਾਰਦਿਕ ਦਾ ਇਕ ਨਕਲੀ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਹੁਣ ਇਸ ਨਾਲ ਤੋਂ ਪਰੇਸ਼ਾਨ ਹੋ ਕੇ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਇਸਦਾ ਇਕ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਮੀਡੀਆ ਤੋਂ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।
ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਸਕਰੀਨ ਸ਼ਾਟ ਸ਼ੇਅਰ ਕਰ ਲਿਖਿਆ, ਮੈਂ ਮੀਡੀਆ ਚੈਨਲਸ ਤੋਂ ਪਰਾਥਨਾ ਕਰਦੀ ਹਾਂ ਇਕ ਇਸ ਤਰ੍ਹਾਂ ਦੀ ਵੀਡੀਓ ਨੂੰ ਸ਼ੇਅਰ ਕਰਨਾ ਬੰਦ ਕਰ ਦਿਓ। ਇਸ ਤਰ੍ਹਾਂ ਦੇ ਵੀਡੀਓਜ਼ ਮੇਰੇ ਲਈ ਸਮੱਸਿਆ ਖੜ੍ਹੀ ਕਰਦੇ ਹਨ। ਮੇਰਾ ਵੀ ਪਰਿਵਾਰ ਹੈ ਤੇ ਮੈਨੂੰ ਉਨ੍ਹਾਂ ਨੂੰ ਜਵਾਬ ਦੇਣਾ ਪੈਂਦਾ ਹੈ। ਦਰਅਸਲ ਇਸ ਵੀਡੀਓ ਨੂੰ 'ਉਵਰਸ਼ੀ ਦੇ X ਬੁਆਏਫ੍ਰੈਂਡ ਤੋਂ ਮੰਗੀ ਮਦਦ' ਵਾਲੇ ਕੈਪਸ਼ਨ ਦੇ ਜ਼ਰੀਏ ਪ੍ਰੋਮੋਟ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਰਵਸ਼ੀ ਰੌਤੇਲਾ ਤੇ ਕ੍ਰਿਕਟਰ ਹਾਰਦਿਕ ਪੰਡਯਾ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਅਭਿਨੇਤਰੀ ਨੇ ਇਹ ਸਭ ਗੱਲਾਂ ਤੋਂ ਇਨਕਾਰ ਕਰ ਦਿੱਤਾ ਸੀ। ਇੰਨ੍ਹਾ ਹੀ ਨਹੀਂ ਵਿਸ਼ਵ ਕੱਪ ਦੇ ਦੌਰਾਨ ਉਰਵਸ਼ੀ ਵਲੋਂ ਪੰਡਯਾ ਨੂੰ ਮੈਚ ਦੀ ਟਿਕਟ ਲਈ ਪ੍ਰਬੰਧ ਕਰਨ ਲਈ ਕਹੇ ਜਾਣ ਦੀਆਂ ਖਬਰਾਂ ਵੀ ਚਰਚਾ 'ਚ ਸੀ।
ਕੋਹਲੀ ਨੇ ਬਣਾਈ ਆਪਣੀ ਕਬੱਡੀ ਟੀਮ, ਇਨ੍ਹਾਂ ਕ੍ਰਿਕਟਰਾਂ ਨੂੰ ਦਿੱਤਾ ਮੌਕਾ
NEXT STORY