ਨੈਸ਼ਨਲ ਡੈਸਕ - ਵਿਸ਼ਵ ਕੁਸ਼ਤੀ ਦੀ ਸਰਵਉੱਚ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਯੂ.ਡਬਲਯੂ.) ਨੇ ਭਾਰਤ 'ਤੇ ਲਗਾਇਆ ਅਸਥਾਈ ਬੈਨ ਨੂੰ ਹਟਾ ਲਿਆ ਹੈ, ਪਰ ਨਾਲ ਹੀ ਰਾਸ਼ਟਰੀ ਮਹਾਸੰਘ ਨੂੰ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੇ ਖ਼ਿਲਾਫ਼ ਪੱਖਪਾਤੀ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। UWW ਨੇ ਪਿਛਲੇ ਸਾਲ 23 ਅਗਸਤ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਨੂੰ ਸਮੇਂ ਸਿਰ ਚੋਣਾਂ ਕਰਵਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਬੈਨ ਕਰ ਦਿੱਤਾ ਸੀ।
ਮੀਟਿੰਗ 'ਚ ਲਿਆ ਗਿਆ ਵੱਡਾ ਫੈਸਲਾ
ਯੂਨਾਈਟਿਡ ਵਰਲਡ ਰੈਸਲਿੰਗ ਨੇ ਮੁਅੱਤਲੀ ਦੀ ਹੋਰ ਸਮੀਖਿਆ ਕਰਨ ਲਈ 9 ਫਰਵਰੀ ਨੂੰ ਬੈਠਕ ਕੀਤੀ ਅਤੇ ਸਾਰੇ ਤੱਤਾਂ ਅਤੇ ਸੂਚਨਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ, ਬੈਨ ਹਟਾਉਣ ਦਾ ਫੈਸਲਾ ਕੀਤਾ। WFI ਨੂੰ ਆਪਣੇ ਅਥਲੀਟ ਕਮਿਸ਼ਨ ਦੀ ਮੁੜ ਚੋਣ ਕਰਵਾਉਣੀ ਪਵੇਗੀ। ਇਸ ਕਮਿਸ਼ਨ ਲਈ ਉਮੀਦਵਾਰ ਸਰਗਰਮ ਐਥਲੀਟ ਹੋਣਗੇ। ਜਦਕਿ ਚਾਰ ਜਾਂ ਇਸ ਤੋਂ ਵੱਧ ਸਾਲ ਪਹਿਲਾਂ ਰਿਟਾਇਰਮੈਂਟ ਲੈਣ ਵਾਲੇ ਐਥਲੀਟ ਚੋਣ ਨਹੀਂ ਲੜ ਸਕਣਗੇ। ਇਹ ਚੋਣਾਂ ਟਰਾਇਲਾਂ ਜਾਂ ਕਿਸੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਕਰਵਾਈਆਂ ਜਾਣਗੀਆਂ। ਪਰ ਇਹ ਚੋਣਾਂ 1 ਜੁਲਾਈ 2024 ਤੋਂ ਪਹਿਲਾਂ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ - ਕਿਸਾਨ ਕਤਲ ਮਾਮਲੇ 'ਚ ਅਦਾਲਤ ਨੇ ਵਿਧਾਇਕ ਸਣੇ 23 ਲੋਕਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
FIH ਮਹਿਲਾ ਪ੍ਰੋ ਲੀਗ : ਭਾਰਤ ਸਾਹਮਣੇ ਮਜ਼ਬੂਤ ਨੀਦਰਲੈਂਡ ਦੀ ਚੁਣੌਤੀ
NEXT STORY