helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JUL 09, 2025
ਪੰਜਾਬੀਆਂ ਲਈ ਖੜ੍ਹਾ ਹੋਇਆ ਨਵਾਂ ਸੰਕਟ! ਅਜੇ ਰਾਹਤ...
50 ਰੁਪਏ ਦੇ ਸਿੱਕੇ ਬਾਰੇ ਵੱਡੀ ਅਪਡੇਟ! ਕੇਂਦਰ ਨੇ...
ਪੈਨਸ਼ਨ ਧਾਰਕਾਂ ਲਈ ਵੱਡੀ ਖ਼ੁਸ਼ਖਬਰੀ, ਪੰਜਾਬ ਸਰਕਾਰ...
ਨੈਸ਼ਨਲ ਹਾਈਵੇਅ 'ਤੇ ਲੰਘਦਾ ਪੁੱਲ ਦਰਿਆ 'ਚ ਰੁੜ੍ਹਿਆ,...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਜਦੋਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਵਿਆਹ ਹੋਇਆ ਹੈ, ਉਦੋਂ ਤੋਂ ਵੈਲੇਨਟਾਈਨ ਡੇ ਹਰ ਕ੍ਰਿਕਟਰ ਲਈ ਖਾਸ ਹੋ ਗਿਆ ਹੈ। ਇਸ ਖਾਸ ਦਿਨ ਪਿਛਲੇ ਸਾਲ ਭਾਰਤ ਦੇ ਟਾਪ ਕ੍ਰਿਕਟਰ ਆਪਣੀਆਂ ਗਰਲਫ੍ਰੈਂਡ ਅਤੇ ਪਤਨੀਆਂ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਏ ਹਨ। ਵੈਲੇਨਟਾਈਨ ਡੇ 'ਤੇ ਆਓ ਤੁਹਾਨੂੰ ਦਸਦੇ ਹਾਂ ਭਾਰਤ ਦੇ ਟਾਪ ਕ੍ਰਿਕਟਰਾਂ ਦੀ ਲਵ ਸਟੋਰੀਜ਼ ਜੋ ਕਿ ਬਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵਿਰਾਟ ਅਤੇ ਅਨੁਸ਼ਕਾ ਪਹਿਲੀ ਵਾਰ ਇਕ ਸ਼ੈਂਪੂ ਐਡ 'ਤੇ ਮਿਲੇ ਸਨ। ਵਿਰਾਟ ਨੇ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਅਨੁਸ਼ਕਾ ਨੂੰ ਮਿਲਣ ਤੋਂ ਪਹਿਲਾਂ ਉਹ ਥੋੜ੍ਹਾ ਨਵਰਸ ਸਨ। ਇਸ ਲਈ ਉਨ੍ਹਾਂ ਨੇ ਸੋਚਿਆ ਕਿ ਜਦੋਂ ਉਹ ਸਾਹਮਣੇ ਆਵੇਗੀ ਤਾਂ ਕੂਲ ਐਟੀਚਿਊਡ ਰੱਖਣਗੇ। ਸ਼ੂਟ ਸ਼ੁਰੂ ਹੋਇਆ ਤਾਂ ਕੋਹਲੀ ਨੇ ਮਾਹੌਲ ਕੂਲ ਰਖਣ ਲਈ ਅਨੁਸ਼ਕਾ ਦੇ ਕਦ 'ਤੇ ਕੁਮੈਂਟ ਕਰ ਦਿੱਤਾ। ਅਨੁਸ਼ਕਾ ਕਦ 'ਚ ਕੋਹਲੀ ਤੋਂ ਲੰਬੀ ਸੀ ਪਰ ਅਨੁਸ਼ਕਾ ਨੇ ਇਸ ਕੁਮੈਂਟ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ। ਗੱਲਬਾਤ ਕਰਨ 'ਤੇ ਜਦੋਂ ਅਨੁਸ਼ਕਾ ਨੇ ਕਿਹਾ ਕਿ ਪ੍ਰੋਫੈਸ਼ਨਲ ਹੁੰਦੇ ਹੋਏ ਤੁਸੀਂ ਇਨ੍ਹਾਂ ਸਭ ਗੱਲਾਂ 'ਤੇ ਧਿਆਨ ਨਹੀਂ ਦੇ ਸਕਦੇ। ਅਨੁਸ਼ਕਾ ਦੀ ਇਹ ਗੱਲ ਵਿਰਾਟ ਨੂੰ ਚੰਗੀ ਲੱਗੀ। ਇਸ ਤੋਂ ਬਾਅਦ ਉਹ ਲਗਾਤਾਰ ਅਨੁਸ਼ਕਾ ਦੇ ਨਾਲ ਟਚ 'ਚ ਰਹੇ। ਆਖਰਕਾਰ ਦੋਹਾਂ ਨੇ 2017 'ਚ ਵਿਆਹ ਕਰਾ ਲਿਆ। ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਭਾਰਤੀ ਮੂਲ ਦੀ ਆਸਟਰੇਲੀਆਈ ਨਾਗਰਿਕ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ। ਆਇਸ਼ਾ ਨਾਲ ਪਹਿਲੀ ਮੁਲਾਕਾਤ ਦੇ ਬਾਰੇ ਧਵਨ ਨੇ ਹੀ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਪਹਿਲੀ ਵਾਰ ਆਇਸ਼ਾ ਨੂੰ ਉਨ੍ਹਾਂ ਨੇ ਫੇਸਬੁੱਕ 'ਤੇ ਦੇਖਿਆ ਸੀ। ਧਵਨ ਨੇ ਕਿਹਾ ਕਿ ਉਹ ਆਪਣੇ ਕਮਰੇ 'ਚ ਸਨ। ਹਰਭਜਨ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਐੱਫ. ਬੀ. 'ਤੇ ਸਰਚ ਕਰਦੇ ਹੋਏ ਆਇਸ਼ਾ ਦੀ ਤਸਵੀਰ ਸਾਹਮਣੇ ਆਈ। ਮੈਨੂੰ ਆਇਸ਼ਾ ਦੀ ਪਰਸਨੈਲਿਟੀ ਚੰਗੀ ਲੱਗੀ। ਮੈਂ ਮੈਸੇਜ ਕੀਤਾ ਤਾਂ ਉਨ੍ਹਾਂ ਨੇ ਰਿਪਲਾਈ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਮਿਲੇ। ਥੋੜ੍ਹੇ ਹੀ ਦਿਨਾਂ 'ਚ ਸਾਨੂੰ ਪਤਾ ਲੱਗਾ ਕਿ ਸਾਡਾ ਰਿਸ਼ਤਾ ਬਹੁਤ ਲੰਬਾ ਜਾਣ ਵਾਲਾ ਹੈ। ਆਇਸ਼ਾ ਤਲਾਕਸ਼ੁਦਾ ਸੀ। ਉਸ ਦੇ ਦੋ ਬੱਚੇ ਪਹਿਲਾਂ ਤੋਂ ਹੀ ਸਨ ਪਰ ਇਸ ਦੇ ਬਾਵਜੂਦ ਧਵਨ ਨੇ ਆਇਸ਼ਾ ਨਾਲ ਰਿਸ਼ਤਾ ਬਰਕਰਾਰ ਰਖਿਆ। ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਪਣੀ ਮੈਨੇਜਰ ਰਿਤਿਕਾ ਸਜਦੇਹ ਨੂੰ ਦਿਲ ਦੇ ਬੈਠੇ ਸਨ। ਦਰਅਸਲ, ਰੋਹਿਤ ਯੁਵਰਾਜ ਰਾਹੀਂ ਰਿਤਿਕਾ ਨੂੰ ਮਿਲੇ ਸਨ। ਰਿਤਿਕਾ ਲੰਬੇ ਸਮੇਂ ਤੋਂ ਰੋਹਿਤ ਦੇ ਨਾਲ ਬਤੌਰ ਮੈਨੇਜਰ ਜੁੜੀ ਰਹੀ। ਇਸ ਦੌਰਾਨ ਰੋਹਿਤ ਨੂੰ ਲੱਗਾ ਕਿ ਰਿਤਿਕਾ ਹੀ ਉਹ ਕੁੜੀ ਹੈ ਜਿਸ ਦੇ ਨਾਲ ਉਹ ਸਾਰੀ ਜ਼ਿੰਦਗੀ ਗੁਜ਼ਾਰ ਸਕਦੇ ਹਨ। ਇਸ ਦੇ ਲਈ ਰੋਹਿਤ ਆਈ. ਪੀ. ਐੱਲ. ਦੇ ਦੌਰਾਨ ਰਿਤਿਕਾ ਨੂੰ ਉਸੇ ਗ੍ਰਾਊਂਡ 'ਤੇ ਲੈ ਗਏ ਜਿੱਥੇ ਉਹ ਬਚਪਨ 'ਚ ਪ੍ਰੈਕਟਿਸ ਕਰਦੇ ਸਨ। ਇੱਥੇ ਉਨ੍ਹਾਂ ਨੇ ਰਿਤਿਕਾ ਨੂੰ ਪ੍ਰਪੋਜ਼ ਕੀਤਾ। ਰੀਤਿਕਾ ਨੇ ਵੀ ਹਾਂ ਕਰ ਦਿੱਤੀ। ਹੁਣ ਰਿਤਿਕਾ ਅਕਸਰ ਰੋਹਿਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਗਵਾਹ ਬਣਨ ਲਈ ਸਟੇਡੀਅਮ 'ਚ ਮੌਜੂਦ ਰਹਿੰਦੀ ਹੈ। ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਧੋਨੀ ਅਤੇ ਸਾਕਸ਼ੀ ਦੇ ਪਿਤਾ ਇਕ ਹੀ ਕੰਪਨੀ 'ਚ ਕੰਮ ਕਰਦੇ ਸਨ। ਅਜਿਹੇ 'ਚ ਦੋਹਾਂ ਦੀ ਚੰਗੀ ਜਾਣ-ਪਛਾਣ ਸੀ। ਪਰ ਇਕ ਦਿਨ ਜਦੋਂ ਸਾਕਸ਼ੀ ਦੇ ਪਿਤਾ ਦਾ ਕਿਤੇ ਹੋਰ ਟਰਾਂਸਫਰ ਹੋ ਗਿਆ ਤਾਂ ਉਹ ਲੰਬੇ ਸਮੇਂ ਤਕ ਇਕ-ਦੂਜੇ ਨੂੰ ਨਹੀਂ ਮਿਲੇ। ਇਸ ਵਿਚਾਲੇ ਧੋਨੀ ਨੇ ਬਤੌਰ ਕ੍ਰਿਕਟਰ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਣਾ ਸ਼ੁਰੂ ਕਰ ਦਿੱਤਾ। 2007 'ਚ ਜਦੋਂ ਉਹ ਇਕ ਮੈਚ ਦੇ ਸਿਲਸਿਲੇ 'ਚ ਤਾਜ 'ਚ ਰੁਕੇ ਤਾਂ ਉੱਥੇ ਸਾਕਸ਼ੀ ਬਤੌਰ ਐੱਚ. ਆਰ. ਇੰਟਰਸ਼ਿਪ ਕਰ ਰਹੀ ਸੀ। ਸਾਕਸ਼ੀ ਆਪਣੇ ਮੈਨੇਜਰ ਦੇ ਨਾਲ ਧੋਨੀ ਨੂੰ ਮਿਲੀ। ਦੋਵੇਂ ਇਕ ਦੂਜੇ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਨੰਬਰ ਲਏ ਗਏ। ਇਸ ਤੋਂ ਬਾਅਦ ਧੋਨੀ ਅਤੇ ਸਾਕਸ਼ੀ ਰਿਲੇਸ਼ਨਸ਼ਿਪ 'ਚ ਆ ਗਏ। ਛੇਤੀ ਹੀ ਉਨ੍ਹਾਂ ਦਾ ਵਿਆਹ ਵੀ ਹੋ ਗਿਆ। ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੋਨਕੋਵਿਕ ਹਾਰਦਿਕ ਨੇ ਸਾਲ ਦੇ ਪਹਿਲੇ ਹੀ ਦਿਨ ਮਾਡਲ ਨਤਾਸ਼ਾ ਸਟੋਨਕੋਵਿਕ ਦੇ ਨਾਲ ਮੰਗਣੀ ਕੀਤੀ। ਦੱਸਿਆ ਜਾਂਦਾ ਹੈ ਕਿ ਹਾਰਦਿਕ ਪਹਿਲੀ ਵਾਰ ਨਤਾਸ਼ਾ ਨੂੰ ਇਕ ਪਾਰਟੀ 'ਚ ਮਿਲੇ ਸਨ। ਨਤਾਸ਼ਾ ਨੂੰ ਹਾਰਦਿਕ ਦਾ ਬੇਬਾਕ ਸੁਭਾਅ ਪਸੰਦ ਆਇਆ। ਦੋਵੇਂ ਲੰਬੇ ਸਮੇਂ ਤਕ ਡੇਟਿੰਗ ਕਰਦੇ ਰਹੇ ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਆਖ਼ਰ ਜਦੋਂ ਹਾਰਦਿਕ ਨੇ ਇਕ ਫੈਮਿਲੀ ਫੰਕਸ਼ਨ 'ਚ ਆਪਣੀ ਭਾਭੀ ਪੰਖੁੜੀ (ਕਰੁਣਾਲ ਪੰਡਯਾ ਦੀ ਪਤਨੀ) ਨਾਲ ਨਤਾਸ਼ਾ ਦੀ ਮੁਲਾਕਾਤ ਕਰਾਈ ਤਾਂ ਸਾਰਾ ਮਾਮਲਾ ਬਾਹਰ ਆ ਗਿਆ। ਹਾਲਾਂਕਿ ਨਵੇਂ ਸਾਲ ਤੋਂ ਪਹਿਲਾਂ ਕਿਸੇ ਨੂੰ ਖ਼ਬਰ ਨਹੀਂ ਸੀ ਕਿ ਉਹ ਦੋਵੇਂ ਮੰਗਣੀ ਕਰ ਲੈਣਗੇ।
ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦਿਵਾਉਣ ਦੇ ਟੀਚੇ ਨਾਲ 1250km ਪੈਦਲ ਚੱਲਿਆ ਤਾਰਕ ਪਾਰਕਰ
Stories You May Like
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਸ ਹਫ਼ਤੇ ਕਰਨਗੇ ਚੀਨ ਦਾ ਦੌਰਾ
ਰੂਸ ਨੇ ਯੂਕ੍ਰੇਨ 'ਤੇ ਮੁੜ ਦਾਗੇ 728 ਡਰੋਨ ਅਤੇ 13 ਮਿਜ਼ਾਈਲਾਂ
ਪਾਕਿਸਤਾਨ ਸਰਕਾਰ ਵੱਲੋਂ PIA ਨੂੰ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼!
ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC...
ਸ਼ਰਮਨਾਕ! ਪੋਤੇ ਨੇ 65 ਸਾਲਾ ਦਾਦੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ...
Canada 'ਚ ਭਾਰਤੀ ਮੂਲ ਦੇ ਮਸ਼ਹੂਰ ਨਿਊਜ਼ ਐਂਕਰ ਨੇ ਦਿੱਤਾ ਅਸਤੀਫ਼ਾ
ਪੰਜਾਬ 'ਚ ਸਾਉਣ ਤੋਂ ਪਹਿਲਾਂ ਹੀ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਇਨ੍ਹਾਂ...
ਪੁਲਸ ਦੀ ਵੱਡੀ ਕਾਰਵਾਈ, ਭੰਗ ਅਤੇ ਅਫੀਮ ਦੀਆਂ ਫਸਲਾਂ ਕੀਤੀਆਂ ਤਬਾਹ
117 ਸਾਲਾਂ 'ਚ ਸਭ ਤੋਂ ਗਰਮ ਦਿਨ ਰਿਕਾਰਡ!
ਮੈਲਬੌਰਨ 'ਚ ਤੀਆਂ ਦਾ ਮੇਲਾ, ਜੱਸੀ ਸੋਹਲ ਅਤੇ ਜੈਸਮੀਨ ਅਖ਼ਤਰ ਬੰਨ੍ਹਣਗੇ ਰੰਗ
'ਦੁਨੀਆ ਨੂੰ ਸਮਰਾਟ ਨਹੀਂ ਚਾਹੀਦਾ', ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਟਰੰਪ ਨੂੰ...
ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੇ ਹਾਈ ਕੋਰਟਾਂ 'ਚ ਮੁੱਖ ਜੱਜ ਕੀਤੇ ਨਿਯੁਕਤ
ਪਾਕਿਸਤਾਨ: ਕੋਚੀ ਬਾਜ਼ਾਰ 'ਚ ਲੱਗੀ ਅੱਗ, 4 ਦੀ ਮੌਤ, 3 ਜ਼ਖਮੀ
ਨੇਪਾਲ 'ਚ ਨਦੀ 'ਚ ਆਏ ਹੜ੍ਹ ਨਾਲ ਟੁੱਟਿਆ ਪੁਲ, ਵਾਹਨ ਰੁੜੇ ਤੇ ਕਈ ਲੋਕ ਲਾਪਤਾ
ਸੀਰੀਆ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ, ਕੀਤਾ ਇਹ ਐਲਾਨ
ਇਜ਼ਰਾਈਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 1,100 ਹੋਈ
ਟਰੰਪ ਦੇ ਬਦਲੇ ਸੁਰ, ਯੂਕ੍ਰੇਨ ਨੂੰ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
Subscribe Now!