ਨਵੀਂ ਦਿੱਲੀ, (ਭਾਸ਼ਾ)–ਜਰਮਨੀ ਵਿਰੁੱਧ 23 ਤੇ 24 ਅਕਤੂਬਰ ਨੂੰ ਇੱਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ’ਚ ਹੋਣ ਵਾਲੇ ਦੋ ਟੈਸਟ ਮੈਚਾਂ ਲਈ ਡਿਫੈਂਡਰ ਵਰੁਣ ਕੁਮਾਰ ਦੀ ਭਾਰਤੀ ਹਾਕੀ ਟੀਮ ਵਿਚ ਵਾਪਸੀ ਹੋਈ ਹੈ।
ਇਕ ਜੂਨੀਅਰ ਵਾਲੀਬਾਲ ਖਿਡਾਰਨ ਵੱਲੋਂ ਜਬਰ-ਜਨਾਹ ਦੇ ਦੋਸ਼ ਲਗਾਏ ਜਾਣ ਕਾਰਨ ਵਰੁਣ ਪੈਰਿਸ ਓਲੰਪਿਕ ਤੇ ਏਸ਼ੀਆਈ ਚੈਂਪੀਅਨਜ਼ ਟਰਾਫੀ ਟੀਮ ਵਿਚ ਜਗ੍ਹਾ ਨਹੀਂ ਬਣਾ ਸਕਿਆ ਸੀ। ਫਰਵਰੀ ਵਿਚ ਬੈਂਗਲੁਰੂ ਪੁਲਸ ਨੇ ਵਰੁਣ ’ਤੇ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਕਾਨੂੰਨ ਦੇ ਤਹਿਤ ਦੋਸ਼ ਲਗਾਏ ਸਨ ਜਦੋਂ 22 ਸਾਲ ਦੀ ਇਕ ਮਹਿਲਾ ਨੇ ਦੋਸ਼ ਲਾਇਆ ਸੀ ਕਿ ਪਿਛਲੇ 5 ਸਾਲ ਤੋਂ ਵਰੁਣ ਨੇ ਕਈ ਵਾਰ ਉਸਦਾ ਜਬਰ-ਜ਼ਨਾਹ ਕੀਤਾ ਹੈ ਤੇ ਇਸਦੀ ਸ਼ੁਰੂਆਤ ਤਦ ਹੋਈ ਸੀ ਜਦੋਂ ਉਹ ਨਾਬਾਲਗ ਸੀ।
ਹਾਕੀ ਇੰਡੀਆ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਦੋਸ਼ਾਂ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਵਰੁਣ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਡਿਫੈਂਡਰ ਹਾਰਦਿਕ ਸਿੰਘ ਦੀ ਕਮੀ ਮਹਿਸੂਸ ਹੋਵੇਗੀ ਜਿਹੜਾ ਓਲੰਪਿਕ ਵਿਚ ਲੱਗੀ ਸੱਟ ਤੋਂ ਉੱਭਰ ਨਹੀਂ ਸਕਿਆ ਹੈ। ਇਸ ਲੜੀ ਰਾਹੀਂ ਰਾਜਿੰਦਰ ਸਿੰਘ ਤੇ ਆਦਿਤਿਆ ਅਰਜੁਨ ਲਾਲਾਗੇ ਡੈਬਿਊ ਕਰਨਗੇ।
ਟੀਮ ਦੇ ਬਾਰੇ ਵਿਚ ਕੋਚ ਕ੍ਰੇਗ ਫੁਲਟੋਨ ਨੇ ਕਿਹਾ, ‘‘ਅਸੀਂ ਜਰਮਨੀ ਨਾਲ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਅਸੀਂ ਤਜਰਬੇਕਾਰ ਟੀਮ ਚੁਣੀ ਹੈ ਤੇ ਇਸ ਵਿਚ ਕਈ ਖਿਡਾਰੀ ਉਹ ਹੀ ਹਨ, ਜਿਨ੍ਹਾਂ ਨੇ ਪੈਰਿਸ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ ਹੈ। ਰਾਜਿੰਦਰ ਤੇ ਆਦਿਤਿਆ ਕੌਮਾਂਤਰੀ ਹਾਕੀ ਵਿਚ ਡੈਬਿਊ ਕਰਨਗੇ, ਜਿਨ੍ਹਾਂ ਨੇ ਕੈਂਪ ਵਿਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।’’
ਭਾਰਤੀ ਟੀਮ
ਗੋਲਕੀਪਰ : ਕ੍ਰਿਸ਼ਨ ਬਹਾਦੁਰ ਪਾਠਕ ਤੇ ਸੂਰਜ ਕਰੇਕਰਾ। ਡਿਫੈਂਡਰ : ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਵਰੁਣ ਕੁਮਾਰ, ਸੁਮਿਤ, ਨੀਲਮ ਸੰਜੀਪ ਸੇਸ ਤੇ ਸੰਜੇ।
ਮਿਡਫੀਲਡਰ : ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਵਿਸ਼ਣੂਕਾਂਤ ਸਿੰਘ, ਨੀਲਾਕਾਂਤਾ ਸ਼ਰਮਾ, ਸ਼ਮਸ਼ੇਰ ਸਿੰਘ, ਮੁਹੰਮਦ ਰਾਹੀਨ ਮੌਸੀਨ ਤੇ ਰਾਜਿੰਦਰ ਸਿੰਘ।
ਫਾਰਵਰਡ : ਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ, ਆਦਿਤਿਆ ਅਰਜੁਨ ਲਾਲਾਗੇ, ਦਿਲਪ੍ਰੀਤ ਸਿੰਘ ਤੇ ਸ਼ੀਲਾਨੰਦ ਲਾਕੜਾ।
ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ 'ਚ ਹਾਰ ਕੇ ਵੀ WTC ਅੰਕ ਸੂਚੀ ਵਿਚ ਭਾਰਤ ਚੋਟੀ ’ਤੇ
NEXT STORY