ਨਵੀਂ ਦਿੱਲੀ- ਮਹਾਨ ਕ੍ਰਿਕਟਰ ਅਨਿਲ ਕੁੰਬਲੇ ਨੇ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਦੇ ਸਪਿੰਨ ਹਮਲੇ ਦੀ ਅਗਵਾਈ ਕਰਨ ਲਈ ਲੈੱਗ ਸਪਿੰਨਰ ਵਰੁਣ ਚੱਕਰਵਰਤੀ ਦਾ ਸਮਰਥਨ ਕੀਤਾ ਕਿਉਂਕਿ ਉਸ ਦਾ ਮੰਨਣਾ ਹੈ ਕਿ ਵਰੁਣ ਨੂੰ ਸ਼ਾਮ ਦੀ ਤਰੇਲ ਨਾਲ ਨਜਿੱਠਣ ’ਚ ਕੋਈ ਦਿੱਕਤ ਨਹੀਂ ਹੋਵੇਗੀ ਜfਹੜੀ ਕੁਲਦੀਪ ਯਾਦਵ ਵਰਗੇ ਆਰਮ ਸਪਿੰਨਰ ਲਈ ਜ਼ਿਆਦਾ ਪ੍ਰੇਸ਼ਾਨੀ ਵਾਲੀ ਹੋ ਸਕਦੀ ਹੈ।
ਟੀ-20 ਵਿਸ਼ਵ ਕੱਪ 7 ਫਰਵਰੀ ਤੋਂ 8 ਮਾਰਚ ਤੱਕ ਭਾਰਤ ਤੇ ਸ਼੍ਰੀਲੰਕਾ ’ਚ ਖੇਡਿਆ ਜਾਵੇਗਾ।
ਕੁੰਬਲੇ ਨੇ ਕਿਹਾ ਕਿ ਟੂਰਨਾਮੈਂਟ ’ਚ ਤਰੇਲ ਨਿਸ਼ਚਿਤ ਤੌਰ ’ਤੇ ਭੂਮਿਕਾ ਨਿਭਾਏਗੀ। ਉਸ ਕਿਹਾ ਨੇ ਖਾਸ ਤੌਰ ’ਤੇ ਫਰਵਰੀ ਤੇ ਮਾਰਚ ’ਚ ਵਿਸ਼ਵ ਕੱਪ ਦੌਰਾਨ ਜਦੋਂ ਮੈਚ ਦੇਰ ਸ਼ਾਮ ਨੂੰ ਖੇਡੇ ਜਾਣਗੇ। ਇਹ ਆਸਾਨ ਨਹੀਂ ਹੋਣ ਵਾਲਾ ਹੈ। ਸਪਿੰਨਰ ਵਜੋਂ ਤੁਸੀਂ ਗਿੱਲੀ ਗੇਂਦ ਨਾਲ ਗੇਂਦਬਾਜ਼ੀ ਕਰਨ ਦੇ ਆਦੀ ਹੋ ਜਾਂਦੇ ਹੋ, ਇਹ ਕੁਝ ਨਵਾਂ ਨਹੀਂ ਹੈ।’’
ਕੁੰਬਲੇ ਨੇ ਕਿਹਾ, ‘‘ਭਾਰਤ ਨੂੰ ਹਾਲਾਂਕਿ ਇਕ ਗੱਲ ਤੋਂ ਨਿਸ਼ਚਿਤ ਤੌਰ ’ਤੇ ਰਾਹਤ ਮਿਲ ਸਕਦੀ ਹੈ, ਮੈਨੂੰ ਨਹੀਂ ਲੱਗਦਾ ਕਿ ਤਰੇਲ ਵਰੁਣ ਚੱਕਰਵਰਤੀ ਵਰਗੇ ਖਿਡਾਰੀ ਨੂੰ ਪ੍ਰਭਾਵਿਤ ਨਹੀਂ ਕਰੇਗੀ। ਉਹ ਗੇਂਦ ਨੂੰ ਜਿਸ ਤਰ੍ਹਾਂ ਫੜਦਾ ਹੈ, ਜਿਸ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ, ਉਸ ਨਾਲ ਉਹ ਪ੍ਰਭਾਵਿਤ ਨਹੀਂ ਹੋਵੇਗਾ।’’
ਵਰੁਣ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਦੀ ਭਾਰਤੀ ਸਪਿੰਨ ਤਿਕੜੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਕੁੰਬਲੇ ਨੇ ਤਾਮਿਲਨਾਡੂ ਦੇ ਖਿਡਾਰੀ ਨੂੰ ਸਪਿੰਨਰਾਂ ’ਚ ਸਭ ਤੋਂ ਵੱਡਾ ‘ਪਲੱਸ ਪੁਆਇੰਟ’ ਦੱਸਿਆ।
IND vs NZ 4th T20I: ਜਾਣੋ ਹੈੱਡ ਟੂ ਹੈੱਡ, ਪਿੱਚ-ਮੌਸਮ ਰਿਪੋਰਟ ਤੇ ਸੰਭਾਵਿਤ 11 ਬਾਰੇ
NEXT STORY