ਵਡੋਦਰਾ (ਭਾਸ਼ਾ)- ਭਾਰਤੀ ਆਲ ਰਾਊਂਡਰ ਕੁਣਾਲ ਪੰਡਯਾ 20 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟ੍ਰਾਫੀ ’ਚ ਬੜੌਦਾ ਟੀਮ ਦੀ ਅਗਵਾਈ ਕਰੇਗਾ। ਕੁਣਾਲ ਨੇ ਸਈਅਦ ਮੁਸ਼ਤਾਕ ਅਲੀ ਟ੍ਰਾਫੀ ’ਚ ਸ਼ੁਰੂ ’ਚ ਬੜੌਦਾ ਦੀ ਅਗਵਾਈ ਕੀਤੀ ਸੀ ਪਰ ਉਸ ਨੇ ਪਿਤਾ ਦੇ ਦਿਹਾਂਤ ਕਾਰਣ ਟੂਰਨਾਮੈਂਟ ਦੇ ਬਾਓ-ਬੱਬਲ ਵਿਚਾਲੇ ਹੀ ਜਾਣਾ ਪਿਆ ਸੀ। ਬੜੌਦਾ ਨੇ ਘਰੇਲੂ 50 ਓਵਰ ਚੈਂਪੀਅਨਸ਼ਿਪ ਲਈ 22 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਬੜੌਦਾ ਕ੍ਰਿਕਟ ਸੰਘ ਦੇ ਸਕੱਤਰ ਅਜੀਤ ਲੇਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਟੀਮ ’ਚ ਸਲਾਮੀ ਬੱਲੇਬਾਜ਼ ਕੇਦਾਰ ਦੇਵਧਰ ਸ਼ਾਮਿਲ ਹੈ, ਜਿਸ ਨੂੰ ਉਪ ਕਪਤਾਨ ਬਣਾਇਆ ਗਿਆ ਸੀ।
ਦੇਵਧਰ ਨੇ ਮੁਸ਼ਤਾਕ ਅਲੀ ਟ੍ਰਾਫੀ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਫਾਈਨਲ ’ਚ ਟੀਮ ਦੀ ਅਗਵਾਈ ਕੀਤੀ ਸੀ, ਜਿਸ ’ਚ ਟੀਮ ਨੂੰ ਤਾਮਿਲਨਾਡੂ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ’ਚ ਬੱਲੇਬਾਜ਼ ਵਿਸ਼ਣੂ ਸੋਲੰਕੀ, ਅਭਿਮੰਨਿਊ ਸਿੰਘ ਰਾਜਪੂਤ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਸਮਿਤ ਪਟੇਲ ਦੇ ਨਾਲ ਹਰਫਨਮੌਲਾ ਬਾਬਾਸਫੀ ਪਠਾਨ ਮੌਜੂਦ ਹੈ। ਗੇਂਦਬਾਜ਼ੀ ਹਮਲੇ ਦੀ ਅਗਵਾਈ ਤਜ਼ੁਰਬੇਕਾਰ ਅਤੀਤ ਸੇਠ ਅਤੇ ਲੁਕਮਾਨ ਮੇਰੀਵਾਲਾ ਕਰਨਗੇ। ਇਨਾਂ ’ਚ ਨਿਨਾਦ ਰਥਵਾ, ਕਾਰਤਿਕ ਕਕੜੇ ਅਤੇ ਭਾਰਗਵ ਭੱਟ ਦੀ ਸਪਿਨ ਤਿੱਕੜੀ ਸ਼ਾਮਿਲ ਹੈ।
ਫਿੱਟ ਅਕਸ਼ਰ ਨੈੱਟ ’ਤੇ ਪਰਤਿਆ, ਦੂਜੇ ਟੈਸਟ ’ਚੋਂ ਨਦੀਮ ਦਾ ਬਾਹਰ ਹੋਣਾ ਤੈਅ
NEXT STORY