ਨਵੀਂ ਦਿੱਲੀ (ਵਾਰਤਾ) : ਵਿਜੇ ਹਜ਼ਾਰੇ ਟਰਾਫ਼ੀ ਵਨਡੇ ਟੂਰਨਾਮੈਂਟ ਦੇ 2020-21 ਸੀਜ਼ਨ ਵਿਚ ਗਰੁੱਪ ਦੌਰ ਦੇ ਮੈਚਾਂ ਤੱਕ 53 ਸੈਂਕੜੇ ਬਣ ਚੁੱਕੇ ਹਨ। ਟੂਰਨਾਮੈਂਟ ਦੇ ਇਕ ਸੀਜ਼ਨ ਵਿਚ ਸਭ ਤੋਂ ਜ਼ਿਆਦਾ 66 ਸੈਂਕੜਾ ਦਾ ਰਿਕਾਰਡ 2018/19 ਸੀਜ਼ਨ ਵਿਚ ਬਣਿਆ ਸੀ।
ਮੌਜੂਦਾ ਸੀਜ਼ਨ ਵਿਚ 7 ਟੀਮਾਂ ਕੁਆਰਟਰ ਫਾਈਨਲ ਵਿਚ ਅਤੇ 2 ਟੀਮਾਂ ਐਲੀਮੀਨੇਟਰ ’ਚ ਪਹੁੰਚ ਚੁੱਕੀਆਂ ਹਨ। ਐਲੀਮੀਨੇਟਰ ਵਿਚ ਦਿੱਤੀ ਅਤੇ ਉਤਰਾਖੰਡ ਦਾ ਮੁਕਾਬਲਾ 7 ਮਾਰਚ ਨੂੰ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਵਿਚ ਖੇਡਿਆ ਜਾਵੇਗਾ। ਇਸ ਸੀਜ਼ਨ ਵਿਚ ਕਰਨਾਟਕ ਦੇ ਦੇਵਦੱਤ ਪਡਿੱਕਲ ਨੇ ਹੁਣ ਤੱਕ ਸਭ ਤੋਂ ਵੱਧ 3 ਸੈਂਕੜੇ ਲਗਾਏ ਹਨ, ਜਦੋਂਕਿ 11 ਖਿਡਾਰੀਆਂ ਨੇ 2-2 ਸੈਂਕੜੇ ਲਗਾਏ ਹਨ। ਵਿਜੇ ਹਜ਼ਾਰੇ ਟਰਾਫ਼ੀ ਵਿਚ ਹਰ ਸੀਜ਼ਨ ਵਿਚ ਬਣੇ ਸੈਂਕੜਿਆਂ ਦਾ ਅੰਕੜਾ ਇਸ ਪ੍ਰਕਾਰ ਹੈ....
ਸੀਜ਼ਨ |
ਸੈਂਕੜਾ |
2007/08 |
37 |
2008/09 |
36 |
2009/10 |
53 |
2010/11 |
22 |
2011/12 |
37 |
2012/13 |
22 |
2013/14 |
21 |
2014/15 |
33 |
2015/16 |
32 |
2016/17 |
36 |
2017/18 |
56 |
2018/19 |
66 |
2019/20 |
62 |
2020/21 |
53 |
ਬੁਮਰਾਹ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਵੀ ਰਹਿ ਸਕਦੇ ਹਨ ਬਾਹਰ
NEXT STORY