ਸਪੋਰਟਸ ਡੈਸਕ- ਹਾਲ ਹੀ 'ਚ ਟੀਮ ਇੰਡੀਆ ਦੇ ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸਚਿਨ ਤੇਂਦੁਲਕਰ ਦੇ ਬਚਪਨ ਦੇ ਦੋਸਤ ਵਿਨੋਦ ਕਾਂਬਲੀ ਦਾ ਤਾਜ਼ਾ ਇੰਟਰਵਿਊ ਸਾਹਮਣੇ ਆਇਆ ਹੈ। ਜਿਸ ਵਿਚ ਉਸ ਨੇ ਆਪਣੇ ਮੌਜੂਦਾ ਹਾਲਾਤ, ਆਪਣੀ ਬੀਮਾਰੀ, ਆਪਣੀ ਆਰਥਿਕ ਸਥਿਤੀ ਅਤੇ ਪ੍ਰੇਮ ਕਹਾਣੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਦਰਅਸਲ, ਕੁਝ ਦਿਨ ਪਹਿਲਾਂ ਕਾਂਬਲੀ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵੀ ਕਾਂਬਲੀ ਨੂੰ ਮਿਲਦੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਵੀਡੀਓ 'ਚ ਕਾਂਬਲੀ ਦੀ ਹਾਲਤ ਕਾਫੀ ਖਰਾਬ ਦਿਖਾਈ ਦੇ ਰਹੀ ਸੀ, ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਪਾ ਰਹੇ ਸਨ। ਜਿਸ ਤੋਂ ਬਾਅਦ ਹਰ ਕੋਈ ਕਾਂਬਲੀ ਦੀ ਮੌਜੂਦਾ ਸਥਿਤੀ ਬਾਰੇ ਜਾਣਨ ਲਈ ਉਤਸੁਕ ਸੀ।
ਇਹ ਵੀ ਪੜ੍ਹੋ : ਝੁੱਗੀ 'ਚੋਂ ਨਿਕਲ ਕੇ ਕਰੋੜਪਤੀ ਬਣ ਗਈ ਕੁੜੀ, ਕਿਸਮਤ ਨੂੰ ਕੋਸਣ ਵਾਲੇ ਪੜ੍ਹੋ ਸਿਮਰਨ ਦੇ ਸੰਘਰਸ਼ ਦੀ ਕਹਾਣੀ
ਵਿਨੋਦ ਕਾਂਬਲੀ ਨੇ ਆਪਣੀ ਦੂਜੀ ਪਤਨੀ ਐਂਡਰੀਆ ਹੈਵਿਟ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਕਾਂਬਲੀ ਨੇ ਦੱਸਿਆ ਕਿ ਇਕ ਵਾਰ ਜਦੋਂ ਉਹ ਬਾਂਦਰਾ ਤੋਂ ਜਾ ਰਿਹਾ ਸੀ ਤਾਂ ਉਸ ਨੇ ਸੜਕ 'ਤੇ ਐਂਡਰੀਆ ਹੈਵਿਟ ਦਾ ਪੋਸਟਰ ਵੇਖਿਆ। ਉਸ ਨੂੰ ਦੇਖ ਕੇ ਉਸ ਨੇ ਆਪਣੇ ਦੋਸਤ ਨੂੰ ਪੁੱਛਿਆ ਕਿ ਇਹ ਕੌਣ ਹੈ? ਜਿਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਨੂੰ ਉਸ ਦਾ ਨਾਂ ਪਤਾ ਕਰਨ ਲਈ ਕਿਹਾ ਤਾਂ ਪਤਾ ਲੱਗਾ ਕਿ ਉਸ ਦਾ ਨਾਂ ਐਂਡਰੀਆ ਹੈਵਿਟ ਹੈ। ਜਿਸ ਤੋਂ ਬਾਅਦ ਕਾਂਬਲੀ ਨੇ ਐਂਡਰੀਆ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਸੀ ਅਤੇ ਉਸ ਨੇ ਇਹ ਗੱਲ ਆਪਣੇ ਦੋਸਤ ਨੂੰ ਵੀ ਦੱਸੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ
ਉਸ ਨੇ ਅੱਗੇ ਦੱਸਿਆ ਕਿ ਕ੍ਰਿਸਮਿਸ ਦੇ ਮੌਕੇ 'ਤੇ ਉਸ ਨੇ ਐਂਡਰੀਆ ਨੂੰ ਚਰਚ 'ਚ ਮਿਲਣ ਲਈ ਬੁਲਾਇਆ ਸੀ, ਹਾਲਾਂਕਿ ਐਂਡਰੀਆ ਨੇ ਕਾਂਬਲੀ ਨੂੰ ਕਾਫੀ ਇੰਤਜ਼ਾਰ ਵੀ ਕਰਾਇਆ ਸੀ। ਜਿਸ ਤੋਂ ਬਾਅਦ ਕਾਂਬਲੀ ਨੇ ਪਹਿਲੀ ਹੀ ਮੁਲਾਕਾਤ 'ਚ ਐਂਡਰੀਆ ਨੂੰ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਐਂਡਰੀਆ ਹੈਵਿਟ ਇੱਕ ਸਾਬਕਾ ਮਾਡਲ ਹੈ।
ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
ਕਾਂਬਲੀ ਦਾ ਦੋ ਵਾਰ ਵਿਆਹ ਹੋਇਆ ਸੀ
ਵਿਨੋਦ ਕਾਂਬਲੀ ਨੇ ਐਂਡਰੀਆ ਹੇਵਿਟ ਨਾਲ ਦੂਜਾ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ, ਉਸਦਾ ਪਹਿਲਾ ਵਿਆਹ ਨੋਏਲਾ ਲੁਈਸ ਨਾਲ ਹੋਇਆ ਸੀ, ਜੋ ਉਸ ਸਮੇਂ ਇੱਕ ਹੋਟਲ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਜਿਸ ਤੋਂ ਬਾਅਦ ਕੁਝ ਸਾਲਾਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਅਤੇ ਫਿਰ ਕਾਂਬਲੀ ਨੇ ਐਂਡਰੀਆ ਨਾਲ ਵਿਆਹ ਕਰ ਲਿਆ। ਕਾਂਬਲੀ ਨੇ ਕਿਹਾ ਕਿ ਐਂਡਰੀਆ ਨੇ ਉਸ ਦਾ ਹਰ ਹਾਲਾਤ 'ਚ ਸਾਥ ਨਿਭਾਇਆ ਹੈ। ਕਾਂਬਲੀ ਦਾ ਕਹਿਣਾ ਹੈ ਕਿ ਉਸਦੀ ਪਹਿਲੀ ਪਤਨੀ ਨਾਲ ਸਿਰਫ ਉਸਦੀ ਦੂਜੀ ਪਤਨੀ ਹੀ ਸੰਪਰਕ ਵਿੱਚ ਰਹਿੰਦੀ ਹੈ, ਜਦਕਿ ਉਹ ਆਪਣੀ ਪਹਿਲੀ ਪਤਨੀ ਨਾਲ ਗੱਲ ਨਹੀਂ ਕਰਦਾ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs AUS 3rd Test Day 4 Stumps : ਬੁਮਰਾਹ-ਆਕਾਸ਼ਦੀਪ ਨੇ ਫਾਲੋਆਨ ਤੋਂ ਬਚਾਇਆ, ਭਾਰਤ 252/9
NEXT STORY